ਨਵੀਂ ਦਿੱਲੀ,21 ਜਨਵਰੀ (ਸਕਾਈ ਨਿਊਜ਼ ਬਿਊਰੋ)
ਟਾਟਾ ਸਕਾਈ ਨੇ ਆਪਣੇ ਗ੍ਰਾਹਕਾਂ ਨੂੰ ਇੱਕ ਵਧੀਆਂ ਪੇਸ਼ਕਸ਼ ਦੇ ਦਿੱਤਾ ਤਿਆਰੀ ਕੀਤੀ ਹੈ ਜੀ ਹਾਂ ਇਸ ਪੇਸ਼ਕਸ਼ ਤਹਿਤ ਜੋ ਕੋਈ 500 ਰੁਪਏ ਦਾ ਰੀਚਾਰਜ ਕਰਵਾਏਗਾ ਉਸ ਨੂੰ ਇੱਕ ਨਵੀਂ ਟਾਟਾ ਟਿਐਗੋ ਐਕਸਈ ਕਾਰ ਜਿੱਤਣ ਦਾ ਮੌਕਾ ਮਿਲ ਰਿਹਾ ਹੈ।ਇਹ ਪੇਸ਼ਕਸ਼ ਕੁਝ ਸਮੇਂ ਲਈ ਸੀਮਤ ਹੈ ।ਟਾਟਾ ਸਕਾਈ ਵੱਲੋਂ ਜੋ ਇਹ ਪੇਸ਼ਕਸ਼ ਦਿੱਤੀ ਗਈ ਇਹ ਸਿਰਫ 6 ਫਰਵਰੀ 2021 ਤੱਕ ਵੈਧ ਰਹੇਗੀ ਜਿਸ ਦੀ ਜਾਣਕਾਰੀ ਟਾਟਾ ਸਕਾਈ ਨੇ ਆਪਣੇ ਟਵੀਟਰ ਅਕਾਊਂਟ ਤੇ ਦਿੱਤੀ ਹੈ।
500 ਰੁਪਏ ਦੇ ਰੀਚਾਰਜ ਨਾਲ ਆਸਾਨ ਜਿਹੇ ਸੁਆਲਾਂ ਦੇ ਜੁਆਬ ਦੇ ਕੇ ਤੁਸੀਂ Tata Tiago XE ਕਾਰ ਜਿੱਤ ਸਕਦੇ ਹੋ।
ਇਸ ਦੇ ਨਾਲ ਹੀ ਟਾਟਾ ਸਕਾਈ ਵੱਲੋਂ Tata Sky Refer & Earn ਸਕੀਮ ਸ਼ੁਰੂ ਕੀਤੀ ਗਈ ਹੈ; ਜਿਸ ਤਹਿਤ ਯੂਜ਼ਰਸ 200 ਰੁਪਏ ਤੱਕ ਦਾ ਕੈਸ਼ ਬੈਕ ਜਿੱਤ ਸਕਦੇ ਹਨ। ਤੁਹਾਨੂੰ ਨਵੇਂ ਯੂਜ਼ਰ ਨੂੰ ਟਾਟਾ ਸਕਾਈ ਪਰਿਵਾਰ ਨਾਲ ਜੋੜਨਾ ਹੋਵੇਗਾ। ਇਸ ਤੋਂ ਇਲਾਵਾ ਟਾਟਾ ਸਕਾਈ ਐਚਡੀ ਕੁਨੈਕਸ਼ਨ ਉੱਤੇ ਸਪੈਸ਼ਲ ਡਿਸਕਾਊਂਟ ਵੀ ਮਿਲ ਰਿਹਾ ਹੈ।
ਇਸ ਆਫ਼ਰ ਲਈ ਯੂਜ਼ਰ ਨੂੰ ਸਭ ਤੋਂ ਪਹਿਲਾਂ ਟਾਟਾ ਸਕਾਈ ਦੇ ਰੈਫ਼ਰਲ ਪ੍ਰੋਗਰਾਮ ਵਿੱਚ ਇਨਰੋਲ ਕਰਨਾ ਹੋਵੇਗਾ। ਇਸ ਤੋਂ ਬਾਅਦ ਉਹ ਆਪਣੇ ਦੋਸਤਾਂ ਨਾਲ ਸ਼ੇਅਰ ਕਰਨਾ ਹੋਵੇਗਾ। ਇਸ ਪੇਸ਼ਕਸ਼ ਦਾ ਲਾਹਾ ਲੈਣ ਲਈ ਤੁਹਾਨੂੰ ਟਾਟਾ ਸਕਾਈ ਦੇ ‘ਰੈਫ਼ਰ ਤੇ ਅਰਨ’ ਪੰਨੇ ਉੱਤੇ ਜਾਣਾ ਹੋਵੇਗਾ।
ਬਾਇਡੇਨ ਦੇ ਰਾਸ਼ਟਰਪਤੀ ਬਣਦਿਆਂ ਹੀ ਚੀਨ ਨੇ ਟਰੰਪ ਪ੍ਰਸ਼ਾਸਨ ਦੇ 28 ਅਧਿਕਾਰੀਆਂ ਨੂੰ ਦਿੱਤਾ ਵੱਡਾ ਝਟਕਾ
ਉੱਥੇ ਪਹਿਲਾਂ ਆਪਣਾ ਨਾਮ, ਰਜਿਸਟਰਡ ਮੋਬਾਇਲ ਨੰਬਰ ਤੇ ਈਮੇਲ ਜਿਹੇ ਕੁਝ ਨਿਜੀ ਵੇਰਵੇ ਦਰਜ ਕਰਨੇ ਹੋਣਗੇ। ਫਿਰ ਤੁਹਾਨੂੰ ਦੋਸਤਾਂ ਦੇ ਵੇਰਵੇ ਦੇਣੇ ਹੋਣਗੇ। ਇੰਝ ਹੀ ਉਨ੍ਹਾਂ ਦਾ ਨਾਮ, ਮੋਬਾਈਲ ਨੰਬਰ ਤੇ ਈਮੇਲ ਦੇਣੇ ਹੋਣਗੇ। ਤੁਸੀਂ ਆਪਣੇ ਦੋਸਤਾਂ ਨੂੰ ਵ੍ਹਟਸਐਪ, ਜੀਮੇਲ ਤੇ ਫ਼ੇਸਬੁੱਕ ਰਾਹੀਂ ਟਾਟਾ ਸਕਾਈ ਦੀ ਇਹ ਪੇਸ਼ਕਸ਼ ਰੈਫ਼ਰ ਕਰ ਸਕਦੇ ਹੋ।