ਵਰ੍ਹਦੇ ਮੀਂਹ ‘ਚ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੇ ਕੀਤਾ ਮੰਡੀਆਂ ਦਾ ਦੌਰਾ

Must Read

ਮਨੀਸ਼ ਸਿਸੋਦੀਆ ਦਾ ਪਰਗਟ ਸਿੰਘ ਨੂੰ ਖੁੱਲ੍ਹਾ ਚੈਲੇਜ, 250 ਸਕੂਲਾਂ ਦੀ ਲਿਸਟ ਕਰਨ ਜਾਰੀ

ਦਿੱਲੀ (ਸਕਾਈ ਨਿਊਜ਼ ਬਿਊਰੋ), 28 ਨਵੰਬਰ 2021 ਦਿੱਲੀ ਦੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੇ ਪੰਜਾਬ ਦੇ ਸਿੱਖਿਆ ਮੰਤਰੀ ਪਰਗਟ ਸਿੰਘ...

ਬਜ਼ੁਰਗ ਔਰਤ ਤੋਂ ਵਾਲੀਆਂ ਖੋਹਣ ਵਾਲੇ 2 ਨੌਜਵਾਨ ਗ੍ਰਿਫ਼ਤਾਰ

ਜਲੰਧਰ (ਮਨਜੋਤ ਸਿੰਘ), 28 ਨਵੰਬਰ 2021 ਜਲੰਧਰ ਦੇ ਮਕਸੂਦਾਂ ਥਾਣੇ ਦੀ ਪੁਲਸ ਨੇ ਦੋ ਸਨੈਚਰਾਂ ਨੂੰ ਗ੍ਰਿਫਤਾਰ ਕੀਤਾ ਹੈ। ਦੋਵਾਂ...

ਗੜਸ਼ੰਕਰ ‘ਚ ਵਾਪਰੇ ਸੜਕ ਹਾਦਸੇ ਦੌਰਾਨ ਨੌਜਵਾਨ ਦੀ ਗਈ ਜਾਨ

ਗੜਸ਼ੰਕਰ (ਦੀਪਕ ਅਗਨੀਹੋਤਰੀ),28 ਨਵੰਬਰ 2021 ਦਿਨੋ ਦਿਨ ਵੱਧ ਰਹੇ ਸੜਕ ਹਾਦਸੇ ਲੋਕਾਂ ਦੀ ਕੀਮਤੀ ਜਾਨਾਂ ਨਿਗਲ ਰਹੇ ਹਨ, ਅਜਿਹਾ ਹੀ...

ਨੂਰਪੁਰ ਬੇਦੀ (ਬਿਮਲ  ਸੈਣੀ), 25 ਅਕਤੂਬਰ 2021

ਵੱਖ-ਵੱਖ ਥਾਵਾਂ ਤੇ ਹੋਈ ਬਾਰਿਸ਼ ਕਾਰਨ ਕਿਸਾਨਾਂ ਦੀਆਂ ਫਸਲਾਂ ਦਾ ਬਹੁਤ ਨੁਕਸਾਨ ਹੋਇਆ ਹੈ। ਕਿਸਾਨ ਆਪਣੀਆਂ ਫ਼ਸਲਾਂ ਨੂੰ ਲੈ ਕੇ ਮੰਡੀਆਂ ਵਿੱਚ ਬੈਠੇ ਹੋਏ ਹਨ, ਪ੍ਰੰਤੂ ਬਾਰਿਸ਼ ਦੇ ਕਾਰਨ ਕਿਸਾਨਾਂ ਨੂੰ ਮੰਡੀਆਂ ਵਿਚ ਬਹੁਤ ਖੱਜਲ ਖੁਆਰ ਹੋਣਾ ਪੈ ਰਿਹਾ ਹੈ।

ਜਿਸ ਨੂੰ ਲੈ ਕੇ ਵਿਧਾਨ ਸਭਾ ਹਲਕਾ ਰੂਪਨਗਰ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ ਵੱਲੋਂ ਭਾਰੀ ਬਾਰਸ਼ ਦੌਰਾਨ ਹੀ ਮੰਡੀਆਂ ਵਿੱਚ ਕਿਸਾਨਾਂ ਦਾ ਹਾਲ ਜਾਣਿਆ ਗਿਆ ਅਤੇ ਮੰਡੀਆਂ ਵਿੱਚ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਵਿਧਾਇਕ ਸੰਦੋਆ ਆਪਣੇ ਹਲਕੇ ਦੀ ਡੂੰਮੇਵਾਲ ਅਤੇ ਰੋੜੂਆਣਾ ਦੀ ਮੰਡੀ ਦਾ ਜਾਇਜ਼ਾ ਲੈਣ ਲਈ ਪਹੁੰਚੇ। ਇਸ ਮੌਕੇ ਆੜਤੀਆਂ ਅਤੇ ਕਿਸਾਨਾਂ ਨੇ ਵਿਧਾਇਕ ਸੰਦੋਆ ਨੂੰ ਆਪਣੀਆਂ ਮੁਸ਼ਕਿਲਾਂ ਸਬੰਧੀ ਜਾਣੂੰ ਕਰਵਾਇਆ।

ਇਸ ਮੌਕੇ ਕਿਸਾਨਾਂ ਨੇ ਵਿਧਾਇਕ ਸੰਦੋਆ ਨੂੰ ਦੱਸਿਆ ਕਿ ਮੰਡੀ ਵਿੱਚ ਪੱਕੀ ਵੱਡੀ ਸ਼ੈੱਡ ਨਾ ਹੋਣ ਕਾਰਨ ਉਨ੍ਹਾਂ ਨੂੰ ਫਸਲਾਂ ਨੂੰ ਤਰਪਾਲਾਂ ਨਾਲ ਢਕਣਾ ਪੈ ਰਿਹਾ ਹੈ। ਜਿਸ ਨਾਲ ਜ਼ਿਆਦਾਤਰ ਫਸਲ ਮੀਂਹ ਕਰਕੇ ਖਰਾਬ ਹੋ ਰਹੀ ਹੈ। ਇਸ ਮੌਕੇ ਮੰਡੀ ਵਿੱਚ ਲੱਗੇ ਹੋਏ ਪ੍ਰਵਾਸੀ ਮਜ਼ਦੂਰਾਂ ਨੇ ਵੀ ਵਿਧਾਇਕ ਸੰਦੋਆ ਨੂੰ ਇਸ ਦੌਰਾਨ ਆਪਣੀਆਂ ਮੁਸ਼ਕਲਾਂ ਸਬੰਧੀ ਜਾਣੂੰ ਕਰਵਾਇਆ।

ਮਜ਼ਦੂਰਾਂ ਨੇ ਦੱਸਿਆ ਕਿ ਉਹਨਾਂ ਲਈ ਪੱਕੇ ਕਮਰਿਆਂ ਅਤੇ ਬਾਥਰੂਮਾਂ ਦਾ ਪ੍ਰਬੰਧ ਨਾ ਹੋਣ ਕਾਰਨ ਉਨ੍ਹਾਂ ਨੂੰ ਬਹੁਤ ਮੁਸ਼ਕਿਲ ਪੇਸ਼ ਆ ਰਹੀ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਉਨ੍ਹਾਂ ਲਈ ਪੱਕੇ ਕਮਰਿਆਂ ਅਤੇ ਬਾਥਰੂਮਾਂ ਦਾ ਪ੍ਰਬੰਧ ਕੀਤਾ ਜਾਵੇ।

ਇਸ ਮੌਕੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੇ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਇਕ ਪਾਸੇ ਤਾਂ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ ਕਿ ਉਹਨਾਂ ਵੱਲੋਂ ਮੰਡੀਆਂ ਵਿੱਚ ਪੂਰੇ ਪੁਖਤਾ ਪ੍ਰਬੰਧ ਕੀਤੇ ਗਏ ਹਨ, ਪ੍ਰੰਤੂ ਮੰਡੀਆਂ ਦੇ ਹਾਲਾਤਾਂ ਦਾ ਨਜ਼ਾਰਾ ਸਰਕਾਰ ਦੇ ਦਾਅਵਿਆਂ ਤੋਂ ਬਿਲਕੁਲ ਉਲਟ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਮੰਡੀ ਬੋਰਡ ਦਾ ਬਹੁਤ ਵੱਡਾ ਬਜਟ ਹੈ, ਪ੍ਰੰਤੂ ਫਿਰ ਵੀ ਇਸ ਬਜਟ ਦਾ ਬਹੁਤ ਘੱਟ ਹਿੱਸਾ ਮੰਡੀਆਂ ਉੱਤੇ ਖਰਚ ਹੁੰਦਾ ਨਜ਼ਰ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਮੰਡੀਆਂ ਵਿੱਚ ਕਿਸਾਨਾਂ ਦੀ ਸਾਰ ਲੈਣੀ ਚਾਹੀਦੀ ਹੈ ਅਤੇ ਮੰਡੀਆਂ ਵਿੱਚ ਪੱਕੀਆਂ ਸ਼ੈੱਡਾਂ ਦਾ ਪ੍ਰਬੰਧ ਕਰਨਾ ਚਾਹੀਦਾ ਹੈ।

ਉਨ੍ਹਾਂ ਇਸ ਦੇ ਨਾਲ ਹੀ ਸਰਕਾਰ ਤੋਂ ਮੰਗ ਕੀਤੀ ਹੈ ਕਿ ਮੰਡੀਆਂ ਵਿੱਚ ਕਿਸਾਨਾਂ ਦੀਆਂ ਮੀਂਹ ਨਾਲ ਖਰਾਬ ਹੋਈਆਂ ਫਸਲਾਂ ਲਈ ਕਿਸਾਨਾਂ ਨੂੰ ਜਲਦ ਤੋਂ ਜਲਦ ਬਣਦਾ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਇਸ ਦੇ ਨਾਲ ਹੀ ਸਰਕਾਰ ਤੋਂ ਮੰਗ ਕੀਤੀ ਹੈ ਕਿ ਮੰਡੀਆਂ ਵਿੱਚ ਮਜ਼ਦੂਰਾਂ ਲਈ ਪੱਕੇ ਕਮਰੇ ਬਣਾਏ ਜਾਣ ਤਾਂ ਜੋ ਉਹ ਉੱਥੇ ਠਹਿਰ ਕੇ ਆਪਣੀ ਰੋਟੀ ਆਦਿ ਵੀ ਬਣਾ ਸਕਣ।

LEAVE A REPLY

Please enter your comment!
Please enter your name here

Latest News

ਮਨੀਸ਼ ਸਿਸੋਦੀਆ ਦਾ ਪਰਗਟ ਸਿੰਘ ਨੂੰ ਖੁੱਲ੍ਹਾ ਚੈਲੇਜ, 250 ਸਕੂਲਾਂ ਦੀ ਲਿਸਟ ਕਰਨ ਜਾਰੀ

ਦਿੱਲੀ (ਸਕਾਈ ਨਿਊਜ਼ ਬਿਊਰੋ), 28 ਨਵੰਬਰ 2021 ਦਿੱਲੀ ਦੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੇ ਪੰਜਾਬ ਦੇ ਸਿੱਖਿਆ ਮੰਤਰੀ ਪਰਗਟ ਸਿੰਘ...

ਬਜ਼ੁਰਗ ਔਰਤ ਤੋਂ ਵਾਲੀਆਂ ਖੋਹਣ ਵਾਲੇ 2 ਨੌਜਵਾਨ ਗ੍ਰਿਫ਼ਤਾਰ

ਜਲੰਧਰ (ਮਨਜੋਤ ਸਿੰਘ), 28 ਨਵੰਬਰ 2021 ਜਲੰਧਰ ਦੇ ਮਕਸੂਦਾਂ ਥਾਣੇ ਦੀ ਪੁਲਸ ਨੇ ਦੋ ਸਨੈਚਰਾਂ ਨੂੰ ਗ੍ਰਿਫਤਾਰ ਕੀਤਾ ਹੈ। ਦੋਵਾਂ ਕੋਲੋਂ ਇੱਕ ਬਾਈਕ ਅਤੇ ਇੱਕ...

ਗੜਸ਼ੰਕਰ ‘ਚ ਵਾਪਰੇ ਸੜਕ ਹਾਦਸੇ ਦੌਰਾਨ ਨੌਜਵਾਨ ਦੀ ਗਈ ਜਾਨ

ਗੜਸ਼ੰਕਰ (ਦੀਪਕ ਅਗਨੀਹੋਤਰੀ),28 ਨਵੰਬਰ 2021 ਦਿਨੋ ਦਿਨ ਵੱਧ ਰਹੇ ਸੜਕ ਹਾਦਸੇ ਲੋਕਾਂ ਦੀ ਕੀਮਤੀ ਜਾਨਾਂ ਨਿਗਲ ਰਹੇ ਹਨ, ਅਜਿਹਾ ਹੀ ਇੱਕ ਹੋਰ ਮਾਮਲਾ ਸਾਹਮਣੇ ਆਇਆ...

ਔਲਾਦ ਨਾ ਹੋਣ ‘ਤੇ ਪਤੀ-ਪਤਨੀ ਨੇ ਛੋਟੇ ਬੱਚੇ ਨੂੰ ਕੀਤਾ ਅਗਵਾ

ਲੁਧਿਆਣਾ( ਅਰੁਣ ਲੁਧਿਆਣਵੀ), 28 ਨਵੰਬਰ 2021 ਲੁਧਿਆਣਾ ਪੁਲਸ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਕੁਝ ਦਿਨ ਪਹਿਲਾਂ ਅਗਵਾ ਹੋਏ ਬੱਚੇ ਨੂੰ ਸਹੀ ਸਲਾਮਤ...

पैसों के लालच में बड़ी-बड़ी कंपनियों को बदनाम करने की साजिश नाकाम

26/11/2021 ऑनलाइन ठगी तो आप लोगों ने ज़रूर सुनी होगी लेकिन आज हम आपको बताने जा रहे है ऑनलाइन अखबारों की शरारत। राजस्थान से एक...

More Articles Like This