ਪਟਿਆਲਾ (ਕਰਨਵੀਰ ਸਿੰਘ ਰੰਧਾਵਾ),12 ਦਸੰਬਰ 2022
Bollywood ਫਿਲਮਾਂ ਵਿੱਚ ਤੁਸੀਂ ਸਲਮਾਨ ਖਾਨ ਨੂੰ ਕੱਪੜਿਆਂ ਤੋਂ ਬਿਨਾਂ ਦਬੰਗ ਸਟਾਈਲ ਵਿੱਚ ਜ਼ਰੂਰ ਦੇਖਿਆ ਹੋਵੇਗਾ ਅਤੇ ਸਲਮਾਨ ਖਾਨ ਦੇ ਦਬੰਗ ਸਟਾਈਲ ਤੋਂ ਬਾਅਦ ਦਰਸ਼ਕ ਜ਼ਰੂਰ ਤਾੜੀਆਂ ਮਾਰਦੇ ਨੇ ਪਟਿਆਲਾ ਵਿਖੇ ਫਕੈਲਟੀ ਅਧਿਆਪਕ ਵੱਲੋਂ ਅੱਜ ਸਲਮਾਨ ਖਾਨ ਵਾਂਗ ਦਬੰਗ ਬਣਦੇ ਹੋਏ ਕਾਲਜ ਦੇ ਅਧਿਆਪਕਾਂ ਨਾਲ ਹੱਥੋਪਾਈ ਕੀਤੀ ਅਤੇ ਕਾਲਜ ਦੇ ਹੀ ਕਮਰਿਆਂ ਨੂੰ ਤੋੜਨਾ ਸ਼ੁਰੂ ਕਰ ਦਿੱਤਾ, ਕਾਲਜ ਵਿਚ ਸਵੇਰੇ 9 ਵਜੇ ਦੇ ਕਰੀਬ ਕੱਪੜਿਆਂ ਤੋਂ ਬਾਹਰ ਹੋਏ ਇਸ ਫਕੈਲਟੀ ਅਧਿਆਪਕ ਦੀ ਵਿਦਿਆਰਥੀਆਂ ਵੱਲੋਂ ਵੀਡੀਓ ਵੀ ਬਣਾਈ ਗਈ ਅਤੇ ਉਸ ਨੂੰ ਸੋਸ਼ਲ ਮੀਡੀਆ ਤੇ ਵਾਇਰਲ ਕੀਤਾ ਗਿਆ l
ਮਾਮਲਾ ਪਟਿਆਲਾ ਦੇ ਸਰਕਾਰੀ ਬਿਕਰਮ ਕਾਲਜ ਦਾ ਹੈ ਜਿੱਥੇ ਇੱਕ ਫਕੈਲਟੀ ਅਧਿਆਪਕ ਵੱਲੋਂ ਦਬੰਗ ਸਲਮਾਨ ਖਾਨ ਦੀ ਨਕਲ ਉਤਾਰਦਿਆਂ ਕੱਪੜਿਆਂ ਤੋਂ ਬਾਹਰ ਹੋ ਕੇ ਕਾਲਜ ਦੇ ਹੀ ਅਧਿਆਪਕਾਂ ਦੇ ਨਾਲ ਹੱਥੋਪਾਈ ਕੀਤੀ ਇੱਥੇ ਹੀ ਬੱਸ ਨਹੀਂ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਵੀਡੀਓ ਵਿੱਚ ਇਹ ਫਕੈਲਟੀ ਅਧਿਆਪਕ college ਦੇ ਕਮਰਿਆਂ ਦੇ ਦਰਵਾਜ਼ੇ ਨੂੰ ਤੋੜਦਾ ਨਜ਼ਰ ਆ ਰਿਹਾ ਦੱਸ ਦਈਏ ਕਿ ਸਰਕਾਰੀ ਬਿਕਰਮ ਕਾਲਜ ਪਟਿਆਲਾ ਦੇ ਇੱਕ ਫੈਕਲਟੀ ਅਧਿਆਪਕ ਅਤੇ ਸਟਾਫ਼ ਵਿਚਕਾਰ ਲੜਾਈ ਹੋ ਗਈ।
ਜਦੋਂ ਵਿਦਿਆਰਥੀਆਂ ਨੇ ਸਾਰੀ ਘਟਨਾ ਨੂੰ ਦੇਖਿਆ ਤਾਂ ਫੈਕਲਟੀ ਅਧਿਆਪਕ ਵੱਲੋਂ ਸਟਾਫ਼ ਨਾਲ ਝਗੜਾ ਕਰਨ ਤੋਂ ਬਾਅਦ ਕੁਝ ਹੰਗਾਮਾ ਮਚ ਗਿਆ ਕਿਉਂਕਿ ਇਹ ਮੰਨਿਆ ਜਾ ਰਿਹਾ ਕਿ ਕਾਲਜ ਦੇ ਕੁਝ ਸ਼ੀਸ਼ੇ ਵੀ ਟੁੱਟ ਗਏ ਹਨ ਇਸ ਮਾਮਲੇ ਨੂੰ ਦੇਖਦੇ ਹੋਏ ਥਾਣਾ ਸਿਵਲ ਲਾਇਨ ਦੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਇਜ਼ਾ ਤਾਂ ਜ਼ਰੂਰ ਲਿਆ ਪਰ ਇਸ ਅਧਿਆਪਕ ਨੂੰ ਅਜੇ ਵੀ ਗ੍ਰਿਫਤਾਰ ਨਹੀਂ ਕੀਤਾ ਗਿਆ ਜ਼ਿਕਰਯੋਗ ਹੈ ਕਿ ਇੱਕ ਸੰਸਥਾਗਤ ਵਿੱਚ ਅਜਿਹਾ ਵਿਵਹਾਰ ਦੇਖਣਾ ਬਹੁਤ ਨਿਰਾਸ਼ਾਜਨਕ ਹੈ ਉਥੇ ਦੂਜੇ ਪਾਸੇ ਸਕੂਲ ਦੀ ਪ੍ਰਿੰਸੀਪਲ ਕੁਸਮ ਲਤਾ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਉਕਤ ਅਧਿਆਪਕ ਖ਼ਿਲਾਫ਼ ਪੁਲਸ ਕੋਲ ਸ਼ਿਕਾਇਤ ਦਰਜ ਕਰਨ ਤੋਂ ਇਲਾਵਾ ਇਸ ਫਕੈਲਟੀ ਅਧਿਆਪਕ ਨੂੰ ਟਰਮੀਨੇਟ ਕਰਨ ਲਈ ਵਿਭਾਗ ਨੂੰ ਲਿਖ ਕੇ ਭੇਜ ਦਿੱਤਾ