ਅਮਰੀਕਾ,8 ਅਪ੍ਰੈਲ (ਸਕਾਈ ਨਿਊਜ਼ ਬਿਊਰੋ)
Human trafficking: 40 ਸਾਲਾਂ ਇਕ ਪਾਕਿਸਤਾਨੀ ਅਤੇ ਅਫਗਾਨਿਸਤਾਨੀ ਨਾਗਰਿਕ ‘ਤੇ ਅਮਰੀਕੀ ਸੰਘੀ ‘ਗ੍ਰੈਂਡ ਜਿਊਰੀ’ ਵੱਲੋਂ ਲੋਕਾਂ ਨੂੰ ਬਿਨਾਂ ਵੈਧ ਦਸਤਾਵੇਜ਼ਾਂ ਦੇ ਅਮਰੀਕਾ ‘ਚ ਦਾਖਲ ਕਰਾਉਣ ਦੇ ਆਰੋਪ ਲਗਾਏ ਗਏ ਹਨ। ਸੰਘੀ ਵਕੀਲ ਨੇ ਬੁੱਧਵਾਰ ਨੂੰ ਦੋਸ਼ ਲਗਾਇਆ ਕਿ ਅਬੀਦ ਅਲੀ ਖਾਨ ਨੇ ਜਨਵਰੀ 2015 ਤੋਂ ਦਸੰਬਰ 2020 ਵਿਚਕਾਰ ਪਾਕਿਸਤਾਨ ਵਿਚ ਆਪਣੇ ਤਸਕਰੀ ਨੈੱਟਵਰਕ ਦੇ ਸਾਥੀਆਂ ਨਾਲ ਮਿਲ ਕੇ ਬਿਨਾਂ ਵੈਧ ਦਸਤਾਵੇਜ਼ਾਂ ਵਾਲੇ ਲੋਕਾਂ ਦੀ ਅਮਰੀਕਾ ਵਿਚ ਆਉਣ ‘ਚ ਸਹਾਇਤਾ ਕੀਤੀl
ਮਨੁੱਖੀ ਤਸਕਰੀ ਗਿਰੋਹ ਚਲਾਉਣ ਦੇ ਦੋਸ਼
ਉਹਨਾਂ ਨੇ ਦੱਸਿਆ ਕਿ ਅਬੀਦ ਅਲੀ ਖਾਨ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੇ ਨੌਸ਼ੇਰਾ ਜ਼ਿਲ੍ਹੇ ਸਥਿਤ ਮਨੁੱਖੀ ਤਸਕਰੀ ਸੰਗਠਨ ‘ਟ੍ਰਾਂਸਨੈਸ਼ਨਲ ਕ੍ਰਿਮੀਨਲ ਓਰਗੇਨਾਈਜੇਸ਼ਨ’ (ਟੀ.ਸੀ.ਓ.) ਦਾ ਮੁਖੀ ਹੈ। ਉਹਨਾਂ ਨੇ ਦੋਸ਼ ਲਗਾਇਆ ਕਿ ਖਾਨ ਅਤੇ ਟੀ.ਸੀ.ਓ. ਦੇ ਉਸ ਦੇ ਸਾਥੀ ਗਲੋਬਲ ਪੱਧਰ ‘ਤੇ ਮਨੁੱਖੀ ਤਸਕਰੀ ਗਿਰੋਹ ਚਲਾਉਂਦੇ ਸਨ, ਜੋ ਬਿਨਾਂ ਵੈਧ ਦਸਤਾਵੇਜ਼ਾਂ ਦੇ ਪ੍ਰਵਾਸੀਆਂ ਨੂੰ ਅਮਰੀਕਾ ਵਿਚ ਦਾਖਲ ਹੋਣ ਵਿਚ ਮਦਦ ਕਰਦਾ ਸੀ।
ਵਰਜੀਨੀਆ ਦੇ ਪੂਰਬੀ ਜ਼ਿਲ੍ਹੇ ਲਈ ਕਾਰਜਕਾਰੀ ਅਮਰੀਕੀ ਅਟਾਰਨੀ ਰਾਜ ਪਾਰੇਖ ਨੇ ਕਿਹਾ,”ਖਾਨ ‘ਤੇ ਮਨੁੱਖੀ ਤਸਕਰੀ ਗਿਰੋਹ ਪ੍ਰੋਗਰਾਮ ਦਾ ਮੁਖੀ ਹੋਣ ਦਾ ਦੋਸ਼ ਹੈ ਜੋ ਫਰਜ਼ੀ ਦਸਤਾਵੇਜ਼ਾਂ ਅਤੇ ਅੰਤਰਰਾਸ਼ਟਰੀ ਯਾਤਰਾ ਰਸਤਿਆਂ ਦੀ ਵਰਤੋਂ ਕਰ ਕੇ ਲੋਕਾਂ ਨੂੰ ਅਮਰੀਕਾ ਵਿਚ ਦਾਖਲ ਕਰਵਾਉਂਦਾ ਸੀ।” ਅਮਰੀਕੀ ਵਿੱਤ ਮੰਤਰਾਲੇ ਦੇ ਮੁਤਾਬਕ, ਖਾਨ ਅਤੇ ਟੀ.ਸੀ.ਓ. ਦੇ ਮੈਂਬਰ ਅਮਰੀਕਾ ਵਿਚ ਦਾਖਲ ਕਰਵਾਉਣ ਲਈ ਹਰੇਕ ਵਿਅਕਤੀ ਤੋਂ ਕਰੀਬ 20 ਹਜ਼ਾਰ ਡਾਲਰ ਲੈਂਦੇ ਸਨ।
ਗ੍ਰਹਿ ਮੰਤਰਾਲੇ ਦੀ ਜਾਂਚ
ਗ੍ਰਹਿ ਮੰਤਰਾਲੇ ਦੀ ਜਾਂਚ (ਐੱਚ.ਐੱਸ.ਆਈ.) ਵਿਚ ਸਾਹਮਣੇ ਆਇਆ ਸੀ ਕਿ ਪਾਕਿਸਤਾਨ ਦਾ ਅਬੀਦ ਖਾਨ ਪੱਛਮੀ ਏਸ਼ੀਆ ਅਤੇ ਦੱਖਣ-ਪੱਛਮ ਏਸ਼ੀਆ ਵਿਚ ਮਨੁੱਖੀ ਤਸਕਰੀ ਦਾ ਗਿਰੋਹ ਚਲਾ ਰਿਹਾ ਹੈ ਅਤੇ ਅਮਰੀਕਾ ਅਤੇ ਹੋਰ ਥਾਵਾਂ ‘ਤੇ ਲੋਕਾਂ ਨੂੰ ਪਹੁੰਚਾਉਣ ਲਈ ਕਥਿਤ ਪ੍ਰਣਾਲੀਗਤ ਕਮਜ਼ੋਰੀਆਂ ਦਾ ਫਾਇਦਾ ਚੁੱਕ ਰਿਹਾ ਹੈ।