ਰੂਪਨਗਰ,6 ਅਪ੍ਰੈਲ (ਸਕਾਈ ਨਿਊਜ਼ ਬਿਊਰੋ)
ਉੱਤਰ ਪ੍ਰਦੇਸ਼ ਪੁਲਿਸ ਦੀ ਟੀਮ ਮੰਗਲਵਾਰ ਨੂੰ ਰੋਪੜ ਜੇਲ੍ਹ ਵਿੱਚ ਬੰਦ ਗੈਂਗਸਟਰ ਮੁਖਤਾਰ ਅੰਸਾਰੀ ਨੂੰ ਵਾਪਸ ਲਿਜਾਉਣ ਲਈ ਰੂਪਨਗਰ ਪਹੁੰਚੀ।ਤੁਹਾਨੂੰ ਦੱਸ ਦਈਏ ਕਿ ਗੈਂਗਸਟਰ ਤੋਂ ਨੇਤਾ ਬਣੇ ਅੰਸਾਰੀ ਦੇ ਉੱਪਰ ਉੱਤਰ ਪ੍ਰਦੇਸ਼ ਵਿੱਚ ਕਈ ਮਾਮਲੇ ਦਰਜ ਹਨ।
ਪੁਲਿਸ ਅਧਿਕਾਰੀਆਂ ਕਿ ਸਵੇਰੇ ਕਰੀਬ 4.30 ਵਜੇ 7 ਵਾਹਨਾਂ ‘ਚ ਉੱਤਰ ਪ੍ਰਦੇਸ਼ ਪੁਲਸ ਰੂਪਨਗਰ ਪੁਲਸ ਲਾਈਨ ਪਹੁੰਚੀ। ਪੁਲਸ ਲਾਈਨ ਰੂਪਨਗਰ ਜੇਲ੍ਹ ਤੋਂ ਕਰੀਬ 4 ਕਿਲੋਮੀਟਰ ਦੂਰ ਹੈ। ਰੰਗਦਾਰੀ ਦੇ ਇਕ ਮਾਮਲੇ ‘ਚ ਅੰਸਾਰੀ ਜਨਵਰੀ 2019 ਤੋਂ ਇਸੇ ਜੇਲ੍ਹ ‘ਚ ਬੰਦ ਹਨ। ਪੰਜਾਬ ਦੇ ਗ੍ਰਹਿ ਵਿਭਾਗ ਨੇ ਉੱਤਰ ਪ੍ਰਦੇਸ਼ ਸਰਕਾਰ ਨੂੰ ਚਿੱਠੀ ਲਿਖ ਕੇ 8 ਅਪ੍ਰੈਲ ਜਾਂ ਉਸ ਤੋਂ ਪਹਿਲਾਂ ਅੰਸਾਰੀ ਨੂੰ ਰੂਪਨਗਰ ਜੇਲ੍ਹ ਤੋਂ ਹਿਰਾਸਤ ‘ਚ ਲੈਣ ਲਈ ਕਿਹਾ ਸੀ।
ਇਹ ਖ਼ਬਰ ਵੀ ਪੜ੍ਹੋ:ਰਾਕੇਸ਼ ਟਿਕੈਤ ਦੀ ਵੱਡੀ ਚੇਤਾਵਨੀ: ਗੁਰਜਾਤ ‘ਚ ਸ਼ੁਰੂ ਕਰਾਂਗੇ ਟਰੈਕਟਰ ਅੰਦੋਲਨ
ਵਿਭਾਗ ਨੇ 26 ਮਾਰਚ ਦੇ ਸੁਪਰੀਮ ਕੋਰਟ ਦੇ ਆਦੇਸ਼ ਨੂੰ 2 ਹਫ਼ਤਿਆਂ ਅੰਦਰ ਰੂਪਨਗਰ ਜੇਲ੍ਹ ਤੋਂ ਉੱਤਰ ਪ੍ਰਦੇਸ਼ ਦੀ ਬਾਂਦਾ ਜੇਲ੍ਹ ‘ਚ ਭੇਜਣ ਦਾ ਨਿਰਦੇਸ਼ ਦਿੱਤਾ ਸੀ। ਮਊ ਤੋਂ ਬਸਪਾ ਵਿਧਾਇਕ ਅੰਸਾਰੀ ਨੂੰ ਪੰਜਾਬ ਤੋਂ ਲਿਆਉਣ ਲਈ ਆਧੁਨਿਕ ਹਥਿਆਰਾਂ ਨਾਲ ਲੈੱਸ ਪੀ.ਏ.ਸੀ. ਦੀ ਇਕ ਕੰਪਨੀ ਸਮੇਤ ਉੱਤਰ ਪ੍ਰਦੇਸ਼ ਪੁਲਸ ਦੀ 150 ਮੈਂਬਰੀ ਟੀਮ ਸੋਮਵਾਰ ਸਵੇਰੇ ਬਾਂਦਾ ਤੋਂ ਚੱਲੀ ਸੀ।
ਉੱਤਰ ਪ੍ਰਦੇਸ਼ ਪੁਲਸ ਨੇ ਕਿਹਾ ਹੈ ਕਿ ਅੰਸਾਰੀ ‘ਤੇ ਪ੍ਰਦੇਸ਼ ਅਤੇ ਉਸ ਤੋਂ ਬਾਹਰ 52 ਮਾਮਲੇ ਚੱਲ ਰਹੇ ਹਨ ਅਤੇ ਇਨ੍ਹਾਂ ‘ਚੋਂ 15 ‘ਤੇ ਸੁਣਵਾਈ ਚੱਲ ਰਹੀ ਹੈ। ਬਾਂਦਾ ਜ਼ਿਲ੍ਹਾ ਜੇਲ੍ਹ ਦੇ ਕਾਰਜਵਾਹਕ ਸੁਪਰਡੈਂਟ ਪ੍ਰਮੋਦ ਤਿਵਾੜੀ ਨੇ ਕਿਹਾ ਹੈ ਕਿ ਅੰਸਾਰੀ ਲਈ ਬੈਰਕ ਨੰਬਰ-15 ‘ਚ ਸਾਰੇ ਇੰਤਜ਼ਾਮ ਕੀਤੇ ਗਏ ਹਨ ਅਤੇ ਕੋਈ ਵੀ ਕੈਦੀ ਉੱਥੇ ਪਹੁੰਚ ਨਹੀਂ ਸਕਦਾ। ਉਨ੍ਹਾਂ ਦੱਸਿਆ,”ਬੈਰਕ ‘ਚ ਜੇਲ੍ਹ ਦੇ ਤਿੰਨ ਸੁਰੱਖਿਆ ਕਰਮੀ ਤਾਇਨਾਤ ਰਹਿਣਗੇ।”