ਪੱਛਮੀ ਬੰਗਾਲ,6 ਅਪ੍ਰੈਲ (ਸਕਾਈ ਨਿਊਜ਼ ਬਿਊਰੋ)
West Bengal voting: ਪੱਛਮੀ ਬੰਗਾਲ ਵਿੱਚ ਚੋਣਾਂ ਦਾ ਦੌਰ ਜਾਰੀ ਹੈ ।ਚਾਰਾ ਰਾਜਾਂ ਤੇ ਅੱਜ ਇੱਕ ਕੇਂਦਰੀ ਸ਼ਾਸਿਤ ਪ੍ਰਦੇਸ਼ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਲਈ ਵੋਟਿੰਗ ਹੋ ਰਹੀ ਹੈ । ਤੀਸਰੇ ਪੜਾਅ ਤਹਿਤ ਪੱਛਮੀ ਬੰਗਾਲ ਵਿਚ ਤੇ ਆਸਾਮ ਵਿਚ ਤੀਸਰੇ ਤੇ ਆਖ਼ਰੀ ਪੜਾਅ ਤਹਿਤ ਵੋਟਿੰਗ ਹੋ ਰਹੀ ਹੈ।
ਜਦਕਿ ਤਾਮਿਲਨਾਡੂ, ਕੇਰਲ ਤੇ ਪੁਡੂਚੇਰੀ ਵਿਚ ਇਕ ਪੜਾਅ ਤਹਿਤ ਵੋਟਿੰਗ ਕਰਵਾਈ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਪੱਛਮੀ ਬੰਗਾਲ ਵਿਚ 8 ਗੇੜਾਂ ਤਹਿਤ ਵੋਟਿੰਗ ਹੋਵੇਗੀ। ਅਜਿਹੇ ਵਿਚ ਅੱਜ ਤੋਂ ਬਾਅਦ ਵੀ ਉੱਥੇ ਪੰਜ ਗੇੜਾਂ ਤਹਿਤ ਵੋਟਿੰਗ ਬਾਕੀ ਰਹਿ ਜਾਵੇਗੀ। 2 ਮਈ ਨੂੰ ਨਤੀਜੇ ਐਲਾਨੇ ਜਾਣਗੇ।