ਨਿਊਜ਼ੀਲੈਂਡ ਦੇ ਕੋਰੋਨਾ ਮੁਕਤ ਹੋਣ ‘ਤੇ ਪੀ.ਐੱਮ. ਜੈਸਿੰਡਾ ਨੇ ਆਖੀ ਵੱਡੀ ਗੱਲ

Must Read

ਮੁੱਖ ਮੰਤਰੀ ਵੱਲੋਂ ਸ਼ਹੀਦ ਨਾਇਬ ਸੂਬੇਦਾਰ ਪਰਵਿੰਦਰ ਸਿੰਘ ਦੇ ਪਰਿਵਾਰਕ ਮੈਂਬਰ ਨੂੰ ਨੌਕਰੀ ਅਤੇ ਐਕਸ-ਗ੍ਰੇਸ਼ੀਆ ਦੇਣ ਦਾ ਐਲਾਨ

ਚੰਡੀਗੜ੍ਹ, 27 ਫਰਵਰੀ (ਸਕਾਈ ਨਿਊਜ਼ ਬਿਊਰੋ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇੱਥੇ 22 ਪੰਜਾਬ ਰੈਜ਼ੀਮੈਂਟ ਦੇ...

ਹੁਣ Telegram’ਤੇ ਬਦਲੇਗਾ Chat ਕਰਨ ਦਾ ਤਰੀਕਾ

ਚੰਡੀਗੜ੍ਹ,27 ਫਰਵਰੀ (ਸਕਾਈ ਨਿਊਜ਼ ਬਿਊਰੋ) ਮੈਸੇਜਿੰਗ ਐਪ Whatsapp ਨੂੰ ਆਪਣੀ ਗੋਪਨੀਯਤਾ ਨੀਤੀ ਕਾਰਨ ਵਿਸ਼ਵਵਿਆਪੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ...

ਤਿਹਾੜ ਜੇਲ੍ਹ ‘ਚ ਬੰਦ ਦੋ ਹੋਰ ਨੌਜਵਾਨਾਂ ਨੂੰ ਕੀਤਾ ਰਿਹਾਅ

ਫਿਰੋਜ਼ਪੁਰ,27 ਫਰਵਰੀ (ਸਕਾਈ ਨਿਊਜ਼ ਬਿਊਰੋ) ਕਿਸਾਨੀ ਅੰਦੋਲਨ ਦੌਰਾਨ 26 ਜਨਵਰੀ ਨੂੰ ਦਿੱਲੀ ਪੁਲਿਸ ਵੱਲੋਂ ਕਈ ਨੌਜਵਾਨਾਂ ਅਤੇ ਆਗੂਆਂ ਨੂੰ ਮੋਦੀ...

ਵੈਲੰਿਗਟਨ, 16 ਦਸੰਬਰ (ਸਕਾਈ ਨਿਊਜ਼ ਬਿਊਰੋ)

ਨਿਊਜ਼ੀਲੈਂਡ ਨੇ ਇਸ ਸਾਲ ਦੇਸ਼ ਵਿਚੋਂ ‘ਕੋਰੋਨਾਵਾਇਰਸ ਖਤਮ ਕਰ ਕੇ’ ਦੁਨੀਆ ਦੇ ਸਾਰੇ ਦੇਸ਼ਾਂ ਨੂੰ ਹੈਰਾਨ ਕਰ ਦਿੱਤਾ। ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਬੁੱਧਵਾਰ ਨੂੰ ਐਸੋਸੀਏਟਿਡ ਪ੍ਰੈੱਸ ਨੂੰ ਦਿੱਤੇ ਇੰਟਰਵਿਊ ਵਿਚ ਕਿਹਾ ਕਿ ਟੀਚਾ ਪੂਰਾ ਕਰਨ ਦੀ ਜਿੰਨੀ ਇੱਛਾ ਸੀ, ਡਰ ਵੀ ਉਨਾਂ ਹੀ ਸੀ। ਉਹਨਾਂ ਨੇ ਕਿਹਾ ਕਿ ਸਾਨੂੰ ਸ਼ੁਰੂ ਵਿਚ ਹੀ ਇਹ ਅਹਿਸਾਸ ਹੋ ਗਿਆ ਸੀ ਕਿ ਦੇਸ਼ ਦੀ ਸਿਹਤ ਵਿਵਸਥਾ ਇਸ ਮਹਾਮਾਰੀ ਨਾਲ ਨਜਿੱਠ ਨਹੀਂ ਸਕੇਗੀ ਅਤੇ ਇਸੇ ਨੇ ਸਾਡਾ ਟੀਚਾ ਤੈਅ ਕੀਤਾ। ਇਸ ਰਸਤੇ ਵਿਚ ਬਹੁਤ ਮੁਸ਼ਕਲਾਂ ਆਈਆਂ।

ਅਗਸਤ ਵਿਚ ਵਾਇਰਸ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਧਾ-ਚੜ੍ਹਾ ਕੇ ਕੀਤੇ ਗਏ ਦਾਅਵਿਆਂ ਦੇ ਵਿਚ ਜੈਸਿੰਡਾ ਨੂੰ ਆਪਣਾ ਬਚਾਅ ਕਰਨਾ ਪਿਆ। ਟਰੰਪ ਨੇ ਰੈਲੀਆਂ ਵਿਚ ਵਾਇਰਸ ਇਨਫੈਕਸ਼ਨ ਦੇ ਮਾਮਲਿਆਂ ਦੇ ਮੁੜ ਵਧਣ ਦਾ ਦਾਅਵਾ ਕਰਦਿਆਂ ਕਿਹਾ ਸੀ,”ਨਿਊਜ਼ੀਲੈਂਡ ਦੇ ਲਈ ਚੀਜ਼ਾਂ ਖਤਮ ਹੋ ਗਈਆਂ ਹਨ। ਸਭ ਖਤਮ ਹੋ ਚੁੱਕਾ ਹੈ।” ਜੈਸਿੰਡਾ ਨੇ ਟਰੰਪ ਦੀਆਂ ਟਿੱਪਣੀਆਂ ਦੇ ਬਾਰੇ ਵਿਚ ਕਿਹਾ ਸੀ ਕਿ ਇਸ ਤਰ੍ਹਾਂ ਦਾ ਬਿਆਨ ਨਿਊਜ਼ੀਲੈਂਡ ਦੀ ਸਥਿਤੀ ਦੀ ਗਲਤ ਪੇਸ਼ਕਾਰੀ ਸੀ। ਇਸ ‘ਤੇ ਵ੍ਹਾਈਟ ਹਾਊਸ ਤੋਂ ਤੁਰੰਤ ਕੋਈ ਟਿੱਪਣੀ ਨਹੀਂ ਮਿਲ ਸਕੀ।

ਜਦੋਂ ਯੂਰਪ ਵਿਚ ਵਾਇਰਸ ਦਾ ਪ੍ਰਕੋਪ ਸ਼ੁਰੂ ਹੋਇਆ ਤਾਂ ਜੈਸਿੰਡਾ ਨੇ ਕਿਹਾ ਕਿ ਦੇਸ਼ ਸਿਰਫ ਦੋ ਵਿਕਲਪਾਂ ‘ਤੇ ਵਿਚਾਰ ਕਰ ਰਹੇ ਸਨ।ਪਹਿਲਾ ਹਰਡ ਇਮਿਊਨਿਟੀ ਅਤੇ ਕੋਰੋਨਾਵਾਇਰਸ ਦੀ ਇਨਫੈਕਸ਼ਨ ਦਰ ਸਥਿਰ ਕਰਨਾ। ਨਿਊਜੀਲੈਂਡ ਨੇ ਦੂਜਾ ਰਸਤਾ ਚੁਣਿਆ। ਉਹਨਾਂ ਨੇ ਕਿਹਾ,”ਅਸੀਂ ਜਦੋਂ ਸ਼ੁਰੂਆਤ ਕੀਤੀ ਸੀ ਤਾਂ ਲੱਗਾ ਸੀ ਕਿ ਇਸ ਨੂੰ ਪੂਰੀ ਤਰ੍ਹਾਂ ਖਤਮ ਕਰਨਾ ਸੰਭਵ ਨਹੀਂ ਹੈ ਪਰ ਉਹਨਾਂ ਦੀ ਸੋਚ ਜਲਦੀ ਬਦਲ ਗਈ।” ਲੱਗਭਗ 50 ਲੱਖ ਦੀ ਆਬਾਦੀ ਵਾਲੇ ਨਿਊਜ਼ੀਲੈਂਡ ਵਿਚ ਕੋਰੋਨਾਵਾਇਰਸ ਨਾਲ ਸਿਰਫ 25 ਮਰੀਜ਼ਾਂ ਦੀ ਮੌਤ ਦਰਜ ਕੀਤੀ ਗਈ ਅਤੇ ਜਲਦੀ ਹੀ ਇਨਫੈਕਸ਼ਨ ਨੂੰ ਪੂਰੀ ਤਰ੍ਹਾਂ ਨਾਲ ਕਾਬੂ ਵਿਚ ਕਰ ਲਿਆ ਗਿਆ।

LEAVE A REPLY

Please enter your comment!
Please enter your name here

Latest News

ਮੁੱਖ ਮੰਤਰੀ ਵੱਲੋਂ ਸ਼ਹੀਦ ਨਾਇਬ ਸੂਬੇਦਾਰ ਪਰਵਿੰਦਰ ਸਿੰਘ ਦੇ ਪਰਿਵਾਰਕ ਮੈਂਬਰ ਨੂੰ ਨੌਕਰੀ ਅਤੇ ਐਕਸ-ਗ੍ਰੇਸ਼ੀਆ ਦੇਣ ਦਾ ਐਲਾਨ

ਚੰਡੀਗੜ੍ਹ, 27 ਫਰਵਰੀ (ਸਕਾਈ ਨਿਊਜ਼ ਬਿਊਰੋ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇੱਥੇ 22 ਪੰਜਾਬ ਰੈਜ਼ੀਮੈਂਟ ਦੇ...

ਹੁਣ Telegram’ਤੇ ਬਦਲੇਗਾ Chat ਕਰਨ ਦਾ ਤਰੀਕਾ

ਚੰਡੀਗੜ੍ਹ,27 ਫਰਵਰੀ (ਸਕਾਈ ਨਿਊਜ਼ ਬਿਊਰੋ) ਮੈਸੇਜਿੰਗ ਐਪ Whatsapp ਨੂੰ ਆਪਣੀ ਗੋਪਨੀਯਤਾ ਨੀਤੀ ਕਾਰਨ ਵਿਸ਼ਵਵਿਆਪੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੌਰਾਨ ਇੰਸਟੈਂਟ ਮੈਸੇਜਿੰਗ...

ਤਿਹਾੜ ਜੇਲ੍ਹ ‘ਚ ਬੰਦ ਦੋ ਹੋਰ ਨੌਜਵਾਨਾਂ ਨੂੰ ਕੀਤਾ ਰਿਹਾਅ

ਫਿਰੋਜ਼ਪੁਰ,27 ਫਰਵਰੀ (ਸਕਾਈ ਨਿਊਜ਼ ਬਿਊਰੋ) ਕਿਸਾਨੀ ਅੰਦੋਲਨ ਦੌਰਾਨ 26 ਜਨਵਰੀ ਨੂੰ ਦਿੱਲੀ ਪੁਲਿਸ ਵੱਲੋਂ ਕਈ ਨੌਜਵਾਨਾਂ ਅਤੇ ਆਗੂਆਂ ਨੂੰ ਮੋਦੀ ਸਰਕਾਰ ਦੇ ਇਸ਼ਾਰੇ ਤੇ ਤਿਹਾੜ...

ਜੰਝ ਚੜ੍ਹਨ ਤੋਂ ਪਹਿਲਾਂ ਲਾੜਾ ਬੈਠਿਆ ਧਰਨੇ ‘ਤੇ

ਫ਼ਾਜ਼ਿਲਕਾ (ਮੌਂਟੀ ਚੁੱਘ),27 ਫਰਵਰੀ ਜ਼ਿਲ੍ਹਾ ਫ਼ਾਜ਼ਿਲਕਾ ਦੇ  ਪਿੰਡ ਹੀਰਾਂ ਵਾਲੀ ਵਿਖੇ ਬਣ ਰਹੀ ਸ਼ਰਾਬ ਫੈਕਟਰੀ ਦੇ ਵਿਰੋਧ ਵਿਚ ਬੀਤੇ ਬਾਰਾਂ ਦਿਨਾਂ ਤੋਂ ਧਰਨਾ ਪ੍ਰਦਰਸ਼ਨ ਚੱਲ...

ਮਹਿੰਗਾਈ ‘ਤੇ ਟਵੀਟ ਕਰ ਰਾਹੁਲ ਗਾਂਧੀ ਨੇ ਘੇਰੀ ਮੋਦੀ ਸਰਕਾਰ

ਨਵੀਂ ਦਿੱਲੀ,27 ਫਰਵਰੀ (ਸਕਾਈ ਨਿਊਜ਼ ਬਿਊਰੋ) ਦੇਸ਼ ਵਿੱਚ ਵੱਧ ਰਹੀ ਮਹਿੰਗਾਈ ਅਤੇ ਰੁਜ਼ਗਾਰੀ ਦੇ ਮੁੱਦੇ 'ਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਅੱਜ ਇੱਕ...

More Articles Like This