ਮਲੋਟ (ਅਸ਼ਫ਼ਾਕ ਢੱੁਡੀ) ,4 ਅਪ੍ਰੈਲ
ਪਿਛਲੇ ਦਿਨੀਂ ਮਲੋਟ ਵਿਖੇ ਹੋਈ ਭਾਜਪਾ ਵਿਧਾਇਕ ਅਰੁਣ ਨਾਰੰਗ ਦੀ ਕੁੱਟਮਾਰ ਤੋ ਬਾਅਦ ਥਾਣਾ ਸਿਟੀ ਮਲੋਟ ਦੀ ਪੁਲਿਸ ਨੇ 250 -300 ਕਿਸਾਨਾਂ ਤੇ ਮਾਮਲਾ ਦਰਜ ਕੀਤਾ ਸੀ ਅਤੇ ਲਗਾਤਾਰ ਪੁਲਿਸ ਵੱਲੋਂ ਕਿਸਾਨਾ ਦੇ ਘਰਾਂ ਵਿਖੇ ਛਾਪੇਮਾਰੀ ਕੀਤੀ ਜਾ ਰਹੀ ਹੈ ।
ਜਿਸਦੇ ਚੱਲਦੇ ਪਿਛਲੇ ਦਿਨੀਂ ਮਲੋਟ ਦੇ ਸ੍ਰੀ ਗੁਰੂ ਨਾਨਕ ਚੌਂਕ ਵਿਖੇ ਕਿਸਾਨਾਂ ਵੱਲੋਂ ਵੱਡੀ ਗਿਣਤੀ ਵਿੱਚ ਪੁਲਿਸ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ । ਉਧਰ ਹੁਣ ਜਿਲਾ ਬਾਰ ਐਸੋਸੀਏਸ਼ਨ ਸ੍ਰੀ ਮੁਕਤਸਰ ਸਾਹਿਬ ਦੇ ਨੌਜਵਾਨ ਵਕੀਲ ਵਰਿੰਦਰ ਸਿੰਘ ਸੰਧੂ ਨੇ ਮਾਮਲੇ ਵਿੱਚ ਸ਼ਾਮਿਲ ਕਿਸਾਨਾ ਦੇ ਫਰੀ ਕੇਸ ਲੜਣ ਲਈ ਨਵਾਂ ਬੀੜਾ ਚੁੱਕਿਆ ਹੈ ਅਤੇ ਕਿਸਾਨਾਂ ਨੂੰ ਇਹ ਅਪੀਲ ਕੀਤੀ ਹੈ l
ਕਿਸਾਨ ਵੀਰ ਕਦੋਂ ਵੀ ਕਿਸੇ ਵੀ ਕੇਸ ਵਿੱਚ ਫਰੀ ਵਿੱਚ ਸਲਾਹ ਲੈ ਸਕਦੇ ਹਨ ਅਤੇ ਨਾਲ ਹੀ ਜੇਕਰ ਕਿਸੇ ਵੀ ਕਿਸਾਨ ਤੇ ਕੋਈ ਕਿਸਾਨੀ ਅੰਦੋਲਨ ਦੇ ਚੱਲਦੇ ਮਾਮਲਾ ਦਰਜ ਹੈ ਤਾ ਉਹਨਾ ਦੇ ਕੇਸ ਵੀ ਫਰੀ ਵਿੱਚ ਭੁਗਤੇ ਜਾਣਗੇ ।
ਇਸ ਸਮੇ ਉਹਨਾ ਬੋਲਦਿਆਂ ਕਿਹਾ ਕਿ ਕਿਸਾਨ ਭਰਾ ਲਗਾਤਾਰ ਦਿੱਲੀ ਵਿਖੇ ਸਾਡੀ ਹੋਂਦ ਨੂੰ ਬਚਾਉਣ ਲਈ ਸੰਘਰਸ਼ ਕਰ ਰਹੇ ਹਨ ਤਾ ਸਾਡਾ ਵੀ ਕੋਈ ਯੋਗਦਾਨ ਬਣਦਾ ਹੈ ਕਿ ਇਹਨਾਂ ਸੰਘਰਸ਼ ਕਰ ਰਹੇ ਕਿਸਾਨਾਂ ਲਈ ਕੁਝ ਨਾ ਕੁਝ ਕੀਤਾ ਜਾਵੇ ।ਜਿਸਦੇ ਚੱਲਦੇ ਉਹਨਾ ਫੈਸਲਾ ਕੀਤਾ ਕਿ ਕਿਸੇ ਵੀ ਕਿਸਾਨ ਨੂੰ ਕੋਈ ਵੀ ਸਮੱਸਿਆ ਆਉਂਦੀ ਹੈ ਤਾ 24 ਘੰਟੇ ਉਹਨਾ ਦੀ ਸੇਵਾ ਲਈ ਹਾਜਰ ਹਾ ।