Shopping cart

Magazines cover a wide array subjects, including but not limited to fashion, lifestyle, health, politics, business, Entertainment, sports, science,

  • Home
  • Uncategorized
  • ਆਪਣੀ ਮਿਹਨਤ ਦੀ ਕਮਾਈ ‘ਚੋਂ ਮਨਕੀਰਤ ਔਲਖ ਨੇ ਹੜ ਪੀੜਤ ਕਿਸਾਨਾਂ ਨੂੰ ਦਿੱਤੇ 10 ਟਰੈਕਟਰ
Uncategorized

ਆਪਣੀ ਮਿਹਨਤ ਦੀ ਕਮਾਈ ‘ਚੋਂ ਮਨਕੀਰਤ ਔਲਖ ਨੇ ਹੜ ਪੀੜਤ ਕਿਸਾਨਾਂ ਨੂੰ ਦਿੱਤੇ 10 ਟਰੈਕਟਰ

Email :

ਗੁਰਦਾਸਪੁਰ 7/9/2025

ਰਿਪੋਰਟਰ- ਜਤਿੰਦਰ ਸੋਢੀ ਡੇਰਾ ਬਾਬਾ ਨਾਨਕ

ਬਹੁਤ ਸਾਰੇ ਕਲਾਕਾਰ ਅਤੇ ਸੈਲੀਬ੍ਰਿਟੀ ਹੜ ਪੀੜਤਾਂ ਦੀ ਸਹਾਇਤਾ ਕਰਨ ਲਈ ਅੱਗੇ ਆ ਰਹੇ ਹਨ। ਮਨਕੀਰਤ ਔਲਖ ਨੇ ਵੀ ਹੜ ਪੀੜਤਾਂ ਦੀ ਸਹਾਇਤਾ ਲਈ ਪੰਜ ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਸੀ ਅਤੇ ਅੱਜ ਹੜ ਪੀੜਿਤ ਕਿਸਾਨਾਂ ਨੂੰ 10 ਨਵੇਂ ਟਰੈਕਟਰ
ਦੇਣ ਗੁਰਦਾਸਪੁਰ ਦੇ ਪਿੰਡ ਸ਼ਾਹਪੁਰ ਜਾਜਨ ਵਿਖੇ ਪਹੁੰਚੇ ਹਨ। ਮੀਡੀਆ ਨਾਲ ਗੱਲਬਾਤ ਕਰਦਿਆਂ ਉਹਨਾਂ ਨੇ ਦੱਸਿਆ ਕਿ ਟਰੈਕਟਰ ਉਹਨਾਂ ਕਿਸਾਨਾਂ ਨੂੰ ਦਿੱਤੇ ਜਾਣਗੇ ਜਿਨਾਂ ਦਾ ਹੜ ਦੌਰਾਨ ਨੁਕਸਾਨ ਹੋਇਆ ਹੈ। ਕੁੱਲ 150 ਟਰੈਕਟਰ ਹੜ ਪੀੜਿਤ ਕਿਸਾਨਾਂ ਨੂੰ ਵੰਡੇ ਜਾਣਗੇ । ਉਹਨਾਂ ਕਿਹਾ ਕਿ ਉਹ ਉਸ ਹਰ ਘਰ ਜਾਣ ਦੀ ਕੋਸ਼ਿਸ਼ ਕਰ ਰਹੇ ਹਨ ਜਿੱਥੇ ਹੜ ਨੇ ਨੁਕਸਾਨ ਕੀਤਾ । ਪੰਜਾਬੀ ਕਿਸੇ ਵੀ ਨੁਕਸਾਨ ਦੀ ਪਰਵਾਹ ਨਹੀਂ ਕਰਦੇ ਅਤੇ ਮੈਂ ਅੱਜ ਦਾਵੇ ਨਾਲ ਕਹਿਦਾ ਹਾਂ ਕਿ ਇੱਕ ਮਹੀਨੇ ਵਿੱਚ ਪੰਜਾਬ ਦੀ ਜਿੰਦਗੀ ਮੁੜ ਲੀਹ ਤੇ ਆ ਜਾਏਗੀ ਤੇ ਪੰਜਾਬੀ ਸਾਰੇ ਨੁਕਸਾਨ ਭੁੱਲ ਕੇ ਮੁੜ ਤਗੜੇ ਹੋ ਜਾਣਗੇ ।

Leave a Reply

Your email address will not be published. Required fields are marked *

Related Posts