Shopping cart

Magazines cover a wide array subjects, including but not limited to fashion, lifestyle, health, politics, business, Entertainment, sports, science,

  • Home
  • Uncategorized
  • ਨਸ਼ਾ ਸਪਲਾਈ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼
Uncategorized

ਨਸ਼ਾ ਸਪਲਾਈ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼

Email :

ਖੰਨਾ
11 ਜਨਵਰੀ 2026
ਪਰਵਿੰਦਰ ਵਰਮਾ

ਮਾਨਯੋਗ ਸ਼੍ਰੀ ਗੌਰਵ ਯਾਦਵ ਆਈ.ਪੀ.ਐਸ. ਡਾਇਰੈਕਟਰ ਜਨਰਲ ਪੁਲਿਸ, ਪੰਜਾਬ, ਚੰਡੀਗੜ੍ਹ ਅਤੇ ਮਾਨਯੋਗ ਸ਼੍ਰੀ ਸਤਿੰਦਰ ਸਿੰਘ ਆਈ.ਪੀ.ਐਸ. ਡੀ.ਆਈ.ਜੀ. ਲੁਧਿਆਣਾ, ਰੇਂਜ ਲੁਧਿਆਣਾ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ. ਜਯੋਤੀ ਯਾਦਵ ਬੈਂਸ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਖੰਨਾ ਦੀ ਰਹਿਨੁਮਾਈ ਹੇਠ ਮਾੜੇ ਅਨਸਰਾਂ ਅਤੇ ਭਗੋੜਿਆ ਨੂੰ ਕਾਬੂ ਕਰਨ ਲਈ ਵਿਸੇਸ਼ ਮਹਿੰਮ ਚਲਾਈ ਗਈ ਹੈ, ਇਸ ਮੁਹਿੰਮ ਦੌਰਾਨ ਸ਼੍ਰੀ ਪਵਨਜੀਤ, ਪੀ.ਪੀ.ਐਸ. ਕਪਤਾਨ ਪੁਲਿਸ (ਆਈ) ਦੀ ਅਗਵਾਈ ਹੇਠ ਸ੍ਰੀ ਮੋਹਿਤ ਕੁਮਾਰ ਸਿੰਗਲਾ, ਪੀ.ਪੀ.ਐੱਸ, ਉਪ ਕਪਤਾਨ ਪੁਲਿਸ (ਆਈ), ਸਬ-ਇੰਸਪੈਕਟਰ ਨਰਪਿੰਦਰਪਾਲ ਸਿੰਘ, ਇੰਚਾਰਜ ਸੀ.ਆਈ.ਏ ਖੰਨਾ, ਸਬ-ਇੰਸਪੈਕਟਰ ਸੁਖਦੀਪ ਸਿੰਘ, ਇੰਚਾਰਜ ਨਾਰਕੋਟਿਕ ਸੈੱਲ, ਖੰਨਾ ਸਮੇਤ ਪੁਲਿਸ ਪਾਰਟੀ ਨੇ ਉਕਤ ਮੁਕੱਦਮੇ ਵਿੱਚ ਕੁੱਲ 05 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋ 04 ਕਿੱਲੋ 20 ਗ੍ਰਾਮ ਹੈਰੋਇਨ ਬ੍ਰਾਮਦ ਕੀਤੀ।

ਮਿਤੀ 06.01.2026 ਵਕਤ ਕਰੀਬ 06:00 ਪੀ.ਐਮ ਨੇ ਸਬ-ਇੰਸਪੈਕਟਰ ਨਰਪਿੰਦਰਪਾਲ ਸਿੰਘ ਇੰਚਾਰਜ ਸੀ.ਆਈ.ਏ, ਖੰਨਾ ਖਾਸ ਮੁਖਬਰੀ ਹੋਈ ਕਿ ਜਸ਼ਨਪ੍ਰੀਤ ਸਿੰਘ ਪੁੱਤਰ ਜਗਰੂਪ ਸਿੰਘ ਵਾਸੀ ਪਿੰਡ ਭਾਈਰੂਪਾ ਥਾਣਾ ਫੁਲ, ਜਿਲ੍ਹਾ ਬਠਿੰਡਾ ਅਤੇ ਅੰਗਰੇਜ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਕੀੜੀ ਬੋਤਲ ਥਾਣਾ ਵੈਰੋਵਾਲ ਜਿਲ੍ਹਾ ਤਰਨਤਾਰਨ ਜੋ ਨਸ਼ਾ ਵੇਚਣ ਦਾ ਕੰਮ ਕਰਦੇ ਹਨ ਅਤੇ ਫਿਰੋਜਪੁਰ ਤੋਂ ਵਾਇਆ ਲੁਧਿਆਣਾ ਤੋਂ ਚੰਡੀਗੜ੍ਹ ਨੂੰ ਭਾਰੀ ਮਾਤਰਾ ਵਿੱਚ ਹੈਰੋਇਨ ਦੀ ਖੇਪ ਲੈ ਕੇ ਜਾ ਰਹੇ ਹਨ, ਜੋ ਭਾਰੀ ਮਾਤਰਾ ਵਿੱਚ ਹੈਰੋਇਨ ਸਮੇਤ ਕਾਬੂ ਆ ਸਕਦੇ ਹਨ। ਜਿਸਤੇ ਸਬ-ਇੰਸਪੈਕਟਰ ਨਰਪਿੰਦਰਪਾਲ ਸਿੰਘ ਵੱਲੋਂ ਮੁਕੱਦਮਾ ਨੰਬਰ 12 ਮਿਤੀ 06.01.2026 ਅ/ਧ 21/61/85 ਐਨ.ਡੀ.ਪੀ.ਐਸ ਐਕਟ, ਥਾਣਾ ਸਮਰਾਲਾ ਵਿਖੇ ਦਰਜ ਰਜਿਸਟਰ ਕਰਵਾ ਕੇ ਸਮੇਤ ਪੁਲਿਸ ਪਾਰਟੀ ਨੇ ਸਾਹਮਣੇ ਚੌਕੀ ਹੇਡੋ ਲੁਧਿਆਣਾ ਤੋ ਚੰਡੀਗੜ੍ਹ ਸਾਈਡ ਪਰ ਨਾਕਾਬੰਦੀ ਕੀਤੀ ਹੋਈ ਸੀ ਤਾਂ ਇੱਕ ਕਾਰ ਮਾਰਕਾ ਵੈਨਿਊ ਰੰਗ ਕਾਲਾ ਨੰ: PB03BQ8005 ਆਉਂਦੀ ਦਿਖਾਈ ਦਿੱਤੀ। ਜਿਸ ਵਿੱਚ ਦੋ ਨੌਜਵਾਨ ਬੈਠੇ ਸੀ। ਜਿਹਨਾਂ ਨੂੰ ਸ਼ੱਕ ਦੀ ਬਿਨਾਅ ਸਬ-ਇੰਸਪੈਕਟਰ ਨਰਪਿੰਦਰਪਾਲ ਸਿੰਘ ਨੇ ਆਪਣੇ ਸਾਥੀ ਕਰਮਚਾਰੀਆ ਦੀ ਮਦਦ ਨਾਲ ਰੋਕ ਕੇ ਉਹਨਾਂ ਦਾ ਨਾਮ ਪਤਾ ਪੁੱਛਿਆ ਤਾਂ ਡਰਾਇਵਰ ਸੀਟ ਪਰ ਬੈਠੇ ਵਿਅਕਤੀ ਨੇ ਆਪਣਾ ਨਾਮ ਜਸ਼ਨਪ੍ਰੀਤ ਸਿੰਘ ਪੁੱਤਰ ਜਗਰੂਪ ਸਿੰਘ ਵਾਸੀ ਪਿੰਡ ਭਾਈ ਰੂਪਾ ਥਾਣਾ ਫੂਲ, ਜਿਲ੍ਹਾ ਬਠਿੰਡਾ ਅਤੇ ਅੰਗਰੇਜ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਕੀੜੀ ਬੋਤਲ ਥਾਣਾ ਵੈਰੋਵਾਲ ਜਿਲ੍ਹਾ ਤਰਨਤਾਰਨ ਦੱਸਿਆ। ਜਿੰਨਾ ਦੀ ਕਬਜਾ ਵਿਚਲੀ ਗੱਡੀ ਨੰਬਰੀ PB03BQ8005 ਉਕਤ ਦੀ ਤਲਾਸ਼ੀ ਦੌਰਾਨ ਕਈ ਵਿੱਚੋ 14 ਕਿਲੋ 20 ਗ੍ਰਾਮ ਹੈਰੋਇਨ ਬ੍ਰਾਮਦ ਹੋਈ। ਦੋਸ਼ੀਆਨ ਨੂੰ ਹਸਬ-ਜਾਬਤਾ ਗ੍ਰਿਫਤਾਰ ਕੀਤਾ ਗਿਆ।

ਦੌਰਾਨੇ ਤਫਤੀਸ਼ ਉਕਤਾਨ ਦੱਸੀਆਂ ਦੀ ਪੁੱਛ-ਗਿੱਛ ਤੋਂ ਇਹ ਗੱਲ ਸਾਹਮਣੇ ਆਈ ਕਿ ਪਿਛਲੇ ਕਾਫੀ ਸਮੇ ਵਿਚ ਭਾਰੀ ਮਾਤਰਾ ਵਿੱਚ ਹਰਸ਼ਦੀਪ ਸਿੰਘ ਪੁੱਤਰ ਕੁਲਵਿੰਦਰ ਸਿੰਘ ਵਾਸੀ ਪਿੰਡ ਦੀਵਾਲਾ, ਥਾਣਾ ਸਮਰਾਲਾ ਅਤੇ ਪ੍ਰਭਜੋਤ ਸਿੰਘ ਉਰਫ ਪ੍ਰਭ ਪੁੱਤਰ ਲੇਟ ਪਰਮਜੀਤ ਸਿੰਘ ਵਾਸੀ ਨੇੜੇ ਵਿਸ਼ਕਰਮਾ ਮੰਦਿਰ ਪਿੰਡ ਕਟਾਣੀ ਖੁਰਦ, ਥਾਣਾ ਕ੍ਰਮ ਕਲਾ, ਜਿਲਾ ਲੁਧਿਆਣਾ ਨੂੰ ਹੈਰੋਇਨ ਸਪਲਾਈ ਕੀਤੀ ਸੀ। ਜਿਹਨਾਂ ਨੂੰ ਮੁਕੱਦਮਾ ਉਕਤ ਵਿੱਚ ਨਾਮਜਦ ਕਰਕੇ ਮਿਤੀ 09.01.2026 ਨੂੰ ਗਿਫਤਾਰ ਕੀਤਾ ਗਿਆ। ਇਸ ਤੋਂ ਇਲਾਵਾ ਉਕਤਾਨ ਦੇਸ਼ੀ ਪਿਛਲੇ ਕਾਫੀ ਸਮੇ ਤੇ ਮੋਹਾਲੀ, ਖਰੜ, ਲੁਧਿਆਣਾ, ਸਮਰਾਲਾ ਅਤੇ ਖੰਨਾ ਵਿਖੇ ਨਸਾ ਸਪਲਾਈ ਦਾ ਕੰਮ ਕਰਦੇ ਸਨ। ਦੋਸ਼ੀਆਂ ਪਾਸੋ ਡੂੰਘਾਈ ਨਾਲ ਪੁੱਛ ਗਿੱਛ ਜਾਰੀ ਹੈ, ਹੋਰ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।

Leave a Reply

Your email address will not be published. Required fields are marked *

Related Posts