Shopping cart

Magazines cover a wide array subjects, including but not limited to fashion, lifestyle, health, politics, business, Entertainment, sports, science,

  • Home
  • Uncategorized
  • ਮੁੱਖ ਮੰਤਰੀ ਦੀ ਪੋਸਟ ‘ਤੇ ਅਕਾਲੀ ਦਲ ਦੇ ਬੁਲਾਰੇ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਦਾ ਪਲਟਵਾਰ
Uncategorized

ਮੁੱਖ ਮੰਤਰੀ ਦੀ ਪੋਸਟ ‘ਤੇ ਅਕਾਲੀ ਦਲ ਦੇ ਬੁਲਾਰੇ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਦਾ ਪਲਟਵਾਰ

Email :

ਸ਼੍ਰੀ ਫਤਿਹਗੜ੍ਹ ਸਾਹਿਬ
3 ਫਰਵਰੀ 2026
ਜਗਦੇਵ ਸਿੰਘ

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ “ਐਕਸ” ਤੇ ਡੇਰਾ ਬਿਆਸ ਮੁਖੀ ਦੇ ਬਿਨਾਂ ਨਾਮ ਲਏ “ਕੱਲ ਬਣ ਜਾਣ ਭਾਵੇਂ ਅੱਜ ਬਣ ਜਾਣ ਅਦਾਲਤਾਂ ਦਾ ਉੱਥੇ ਰੱਬ ਰਾਖਾ ਜਿੱਥੇ ਮੁਲਾਕਾਤੀ ਹੀ ਜੱਜ ਬਣ ਜਾਣ” ਸਬੰਧੀ ਕਸੇ ਤੰਦ ਸਬੰਧੀ ਕੀਤੀ ਸਾਂਝੀ ਪੋਸਟ ਤੇ ਹੁਣ ਸ਼੍ਰੋਮਣੀ ਅਕਾਲੀ ਦਲ ਨੇ ਪਲਟਵਾਰ ਕੀਤਾ ਹੈ।ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਨੇ ਕਿਹਾ ਕਿ ਇਹ ਮੁੱਖ ਮੰਤਰੀ ਭਗਵੰਤ ਮਾਨ ਦੀ ਬੁਖਲਾਹਟ ਦਾ ਨਤੀਜਾ ਹੈ ।

ਉਹਨਾਂ ਕਿਹਾ ਕਿ ਜਿੱਥੇ ਮੁੱਖ ਮੰਤਰੀ ਵੱਲੋਂ ਇਹ ਪੋਸਟ ਸਾਂਝੀ ਕੀਤੀ ਗਈ ਉੱਥੇ ਹੀ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਵੀ ਆਪਣੇ ਬਿਆਨ ਵਿੱਚ ਕਿਹਾ ਕਿ ਸਰਕਾਰ ਕੋਲ ਪੁਖਤਾ ਸਬੂਤ ਹਨ ਤੇ ਬਿਕਰਮ ਮਜੀਠੀਆ ਨੂੰ ਸਜ਼ਾ ਹੋਵੇਗੀ ਕੀ ਤੇ ਉਹ ਨਹੀਂ ਜੱਜ ਬਣ ਗਏ ?
ਉਹਨਾਂ ਕਿਹਾ ਕਿ ਸਜ਼ਾ ਕੀ ਹੋਵੇਗੀ, ਕਿੰਨੀ ਹੋਵੇਗੀ ਇਹ ਮਾਨਯੋਗ ਅਦਾਲਤਾਂ ਨੇ ਦੇਖਣਾ ਹੈ ਪ੍ਰੰਤੂ ਤੁਸੀਂ ਯੂਡੀਸ਼ੀਅਲੀ ਤੇ ਇਨਵੈਸਟੀਗੇਟਰ ਖੁਦ ਹੀ ਬਣ ਗਏ ਹੋ ।

ਐਡਵੋਕੇਟ ਧਾਰਨੀ ਨੇ ਮੁੱਖ ਮੰਤਰੀ ਤੇ ਸਵਾਲ ਖੜੇ ਕਰਦਿਆਂ ਕਿਹਾ ਕਿ ਪੰਜਾਬ ਨੂੰ ਛੱਡ ਕੇ ਨਿਤ ਬਾਹਰਲੇ ਸੂਬਿਆਂ ਨੂੰ ਤੁਰੇ ਰਹਿਣਾ ਇਹ ਵੀ ਕਿਸੇ ਤਰ੍ਹਾਂ ਜਾਇਜ ਨਹੀਂ ਜਦੋਂਕਿ ਪੰਜਾਬ ਵਿੱਚ ਬਦਲਾਖੋਰੀ ਦੀ ਰਾਜਨੀਤੀ ਹੀ ਕੀਤੀ ਜਾਂਦੀ ਰਹੀ ਹੈ ।

Leave a Reply

Your email address will not be published. Required fields are marked *

Related Posts