Shopping cart

Magazines cover a wide array subjects, including but not limited to fashion, lifestyle, health, politics, business, Entertainment, sports, science,

  • Home
  • Uncategorized
  • ਸਰਹੰਦ ਭਾਖੜਾ ਨਹਿਰ ਵਿੱਚ ਰੁੜੇ ਜਾ ਰਹੇ ਨੌਜਵਾਨ ਨੂੰ ਬਚਾਉਣ ਲਈ ਮਸੀਹਾ ਸਾਬਤ ਹੋਏ ਗੋਤਾਖੋਰ ਆਸ਼ੂ ਮਲਿਕ 
Uncategorized

ਸਰਹੰਦ ਭਾਖੜਾ ਨਹਿਰ ਵਿੱਚ ਰੁੜੇ ਜਾ ਰਹੇ ਨੌਜਵਾਨ ਨੂੰ ਬਚਾਉਣ ਲਈ ਮਸੀਹਾ ਸਾਬਤ ਹੋਏ ਗੋਤਾਖੋਰ ਆਸ਼ੂ ਮਲਿਕ 

Email :

ਸ਼੍ਰੀ ਫਤਿਹਗੜ੍ਹ ਸਾਹਿਬ
ਪੱਤਰਕਾਰ ਜਗਦੇਵ ਸਿੰਘ
3 ਜਨਵਰੀ 2026

ਗੋਤਾਖੋਰ ਆਸ਼ੂ ਮਲਿਕ ਉਸ ਸਮੇਂ ਇੱਕ ਨੌਜਵਾਨ ਲਈ ਮਸੀਹਾ ਸਾਬਤ ਹੋਇਆ, ਜਦੋਂ ਗੋਤਾਖੋਰ ਨੇ ਸਰਹੰਦ ਭਾਖੜਾ ਨਹਿਰ ਵਿੱਚ ਤਕਰੀਬਨ ਇੱਕ ਕਿਲੋਮੀਟਰ ਦੂਰ ਤਕ ਰੁੜੇ ਜਾ ਰਹੇ ਨੌਜਵਾਨ ਨੂੰ ਰੱਸੇ ਦੀ ਮਦਦ ਨਾਲ ਵਾਰ ਵਾਰ ਸਖਤ ਮੁਸ਼ੱਕਤ ਕਰਨ ਤੋਂ ਬਾਅਦ ਬਾਹਰ ਕੱਢ ਲਿਆ ਤੇ ਪਿੰਡ ਚਨਾਰਥਲ ਨਿਵਾਸੀਆਂ ਦੀ ਮਦਦ ਨਾਲ ਨੌਜਵਾਨ ਨੂੰ ਹਸਪਤਾਲ ਪਹੁੰਚਾ ਕੇ ਚੜਦੇ ਹੀ ਸਾਲ ਕਿਸੇ ਦੇ ਘਰ ਦੇ ਚਿਰਾਗ ਨੂੰ ਬੁਝਣ ਤੋਂ ਬਚਾਇਆ। ਨੌਜਵਾਨ ਨੂੰ ਚਨਾਰਥਲ ਕਲਾ ਦੇ ਸਰਕਾਰੀ ਹਸਪਤਾਲ ਵਿੱਚੋਂ ਡਾਕਟਰ ਸਾਹਿਬਾਨ ਵੱਲੋਂ ਰਜਿੰਦਰ ਹਸਪਤਾਲ ਪਟਿਆਲਾ ਲਈ ਰੈਫਰ ਕਰ ਦਿੱਤਾ ਗਿਆ। 12th ਪਾਸ 19 ਸਾਲਾ ਨੌਜਵਾਨ ਗੌਤਮ ਜ਼ਿਲਾ ਪਟਿਆਲਾ ਦੇ ਪਿੰਡ ਰੂਨੋ ਦਾ ਨਿਵਾਸੀ ਦੱਸਿਆ ਜਾ ਰਿਹਾ ਹੈ ।

ਗੋਤਾਖੋਰ ਆਸ਼ੂ ਮਲਿਕ ਅਤੇ ਨਹਿਰ ਵਿੱਚ ਗਿਰੇ ਨੌਜਵਾਨ ਦੇ ਪਿਤਾ ਨੇ ਦੱਸਿਆ ਕਿ 19 ਸਾਲਾ ਪਲਸ ਟੂ ਪਾਸ ਨੌਜਵਾਨ ਗੌਤਮ
ਪਿੰਡ ਚਨਾਰਥਲ ਕਲਾ ਦੀ ਨਹਿਰ ਤੇ ਮੱਛੀਆਂ ਲਈ ਦਾਨ ਪੁੰਨ ਕਰਨ ਲਈ ਆਇਆ ਸੀ ਜਿੱਥੇ ਉਹ ਪੈਰ ਸਲਿਪ ਹੋਣ ਕਾਰਨ ਨਹਿਰ ਵਿੱਚ ਡਿੱਗ ਗਿਆ ਤੇ ਅਕਸਰ ਉਹ ਪਹਿਲਾਂ ਵੀ ਸ਼ਹਿਰ ਵਿੱਚ ਦਾਨ ਪੁੰਨ ਕਰਨ ਲਈ ਆਉਂਦਾ ਰਹਿੰਦਾ ਸੀ।
ਉਧਰੋਂ ਨੌਜਵਾਨ ਗੌਤਮ ਨੂੰ ਬਚਾਉਣ ਲਈ ਅਚਾਨਕ ਮਸੀਹਾ ਬਣਕੇ ਆ ਰਹੇ ਜਾ ਰਹੇ ਗੋਤਾਖੋਰ ਆਸ਼ੂ ਮਲਿਕ ਵੱਲੋਂ ਸਰਹੰਦ ਭਾਖੜਾ ਨਹਿਰ ਵਿੱਚ ਜਦੋਂ ਰੁੜੇ ਨੌਜਵਾਨ ਨੂੰ ਦੇਖਿਆ ਤਾਂ ਲਗਭਗ ਇੱਕ ਕਿਲੋਮੀਟਰ ਤੱਕ ਰੁੜੇ ਜਾ ਰਹੇ ਨੌਜਵਾਨ ਨੂੰ ਰੱਸੇ ਦੀ ਮਦਦ ਨਾਲ ਬੜੀ ਹੀ ਮੁਸ਼ੱਕਤ ਨਾਲ ਬਾਹਰ ਕੱਢਿਆ ਗਿਆ ਤੇ ਪਿੰਡ ਚਨਾਰਥਲ ਕਲਾ ਦੇ ਸਾਬਕਾ ਸਰਪੰਚ ਜਗਦੀਪ ਸਿੰਘ ਦੀ ਮਦਦ ਨਾਲ ਗੱਡੀ ਵਿੱਚ ਉਸ ਨੂੰ ਚਨਾਰਥਲ ਕਲਾਂ ਦੇ ਸਰਕਾਰੀ ਹਸਪਤਾਲ ਵਿੱਚ ਲਿਜਾਇਆ ਗਿਆ, ਜਿੱਥੋਂ ਡਾਕਟਰਾਂ ਵੱਲੋਂ ਉਸ ਨੂੰ ਮੁਢਲੀ ਸਹਾਇਤਾ ਦੇ ਕੇ ਪਟਿਆਲਾ ਦੇ ਰਜਿੰਦਰਾ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ। ਫਿਲਹਾਲ ਨੌਜਵਾਨ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।

ਉਧਰ ਗੋਤਾਖੋਰ ਆਸ਼ੂ ਮਲਿਕ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਨਹਿਰ ਵਿੱਚ ਆ ਕੇ ਦਾਨ ਪੁੰਨ ਕਰਨ ਆਉਣ ਸਮੇਂ ਨਹਿਰ ਤੋਂ ਦੂਰੀ ਬਣਾ ਕੇ ਰੱਖਣ ਤਾਂ ਕਿ ਉਹ ਨਹਿਰ ਵਿੱਚ ਨਾ ਗਿਰ ਸਕਣ ।

Leave a Reply

Your email address will not be published. Required fields are marked *

Related Posts