ਰੈਪਰ ਬਾਦਸ਼ਾਹ ਨੂੰ ਟਟੀਹਰੀ ਗੀਤ ਨੂੰ ਲੈ ਕੇ ਪੈਦਾ ਹੋੇਏ ਵਿਵਾਦ ਵਿਚਾਲੇ ਰਾਹਤ ਮਿਲ ਗਈ ਹੈ। ਬਾਦਸ਼ਾਹ ਨੇ ਹਾਈਕੋਰਟ ਵਿਚ ਆਪਣੀ ਗ੍ਰਿਫਤਾਰੀ ਖਿਲਾਫ ਪਟੀਸ਼ਨ ਪਾਈ ਸੀ। ਜਿਸ ਉਤੇ ਫੈਸਲੈ ਕਰਦਿਆਂ ਪੰਜਾਬ-ਹਰਿਆਣਾ ਹਾਈਕੋਰਟ ਨੇ ਬਾਦਸ਼ਾਹ ਦੀ ਗ੍ਰਿਫਤਾਰੀ ਉਤੇ ਫਿਲਹਾਲ ਰੋਕ ਲਗਾ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਰੈਪਰ ਤੇ ਗਾਇਕ ਬਾਦਸ਼ਾਹ ਖਿਲਾਫ ਟਟੀਹਰੀ ਗੀਤ ਦੇ ਵਿਵਾਦਿਤ ਬੋਲਾਂ ਨੂੰ ਲੈ ਕੇ ਹਰਿਆਣਾ ਵਿਚ 2 ਮਾਮਲੇ ਦਰਜ ਹਨ। ਪੁਲਿਸ ਹੁਣ ਉਸ ਖਿਲਾਫ ਜਾਰੀ ਲੁਕ ਆਊਟ ਨੋਟਿਸ ਨੂੰ ਵੀ ਵਾਪਸ ਲਵੇਗੀ। ਬਾਦਸ਼ਾਹ ਦੇ ਟਟੀਹਰੀ ਗਾਣੇ ਦੇ ਬੋਲਾਂ ਵਿਚ ਅਸ਼ਲੀਲਤਾ ਨੂੰ ਲੈ ਕੇ ਹਰਿਆਣਾ ਮਹਿਲਾ ਕਮਿਸ਼ਨ ਨੇ ਸਖਤ ਨੋਟਿਸ ਲਿਆ ਸੀ ਤੇ ਉਸਦੀ ਗ੍ਰਿਫਤਾਰੀ ਨੂੰ ਲੈ ਕੇ ਪੰਚਕੂਲਾ ਦੇ ਐਸਐਸਪੀ ਨੂੰ ਹੁਕਮ ਕੀਤੇ ਸਨ।











