ਮਸ਼ਹੂਰ ਪੰਜਾਬੀ ਅਦਾਕਾਰ ਗੁਰਪ੍ਰੀਤ ਸਿੰਘ ਘੁੱਗੀ ਨੇ ਸੋਸ਼ਲ ਮੀਡੀਆ ‘ਤੇ ਚੱਲ ਰਹੇ ਵਿਵਾਦ ਨੂੰ ਲੈ ਕੇ ਇਕ ਵੀਡੀਓ ਸਾਂਝੀ ਕੀਤੀ ਹੈ ਤੇ ਨਾਲ ਹੀ ਇਸ ਵਿਚ ਅਹਿਮ ਖੁਲਾਸੇ ਵੀ ਕੀਤੇ ਹਨ। ਉਨ੍ਹਾਂ ਕਿਹਾ ਕਿ ਕੁਝ Memes Pages ਚਲਾਉਣ ਵਾਲੇ ਬੱਚਿਆਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਹੈ। ਵਿਵਾਦ ਪੈਦਾ ਕਰਨ ਵਾਲੇ ਬੰਦਿਆਂ ਨੂੰ ਟਰੇਸ ਕਰ ਲਿਆ ਗਿਆ ਹੈ ।
ਜਾਣਬੁਝ ਕੇ Paid Promotion ਕਰਵਾ ਕੇ ਗਲਤ ਵੀਡੀਓ ਚਲਾਈ ਗਈ ਸੀ। ਕਾਨੂੰਨ ਕਾਰਵਾਈ ਕਰ ਰਿਹਾ ਹੈ, ਜੋ ਵੀ ਇਸ ਦੇ ਪਿੱਛੇ ਨੇ ਉਹ ਜਲਦੀ ਹੀ ਫੜੇ ਜਾਣਗੇ। ਇਸ ਦੇ ਨਾਲ ਹੀ ਗੁਰਪ੍ਰੀਤ ਘੁੱਗੀ ਨੇ ਸਪੋਰਟ ਕਰਨ ਵਾਲੇ ਸਾਰੇ ਲੋਕਾਂ ਦਾ ਧੰਨਵਾਦ ਕੀਤਾ।
ਅਦਾਕਾਰ ਨੇ ਦੱਸਿਆ ਕਿ ਪੂਰੇ ਵਿਵਾਦ ਦੇ ਪਿੱਛੇ ਇਕ ਸੰਗਠਿਤ ਸਾਜਿਸ਼ ਸੀ। ਇਕ ਕੰਪਨੀ ਪੇਡ ਪ੍ਰਮੋਸ਼ਨ ਕਰਵਾ ਕੇ ਮੀਮਜ਼ ਤੇ ਰੀਲਾਂ ਬਣਵਾਉਣ ਲਈ ਪੈਸੇ ਦੇ ਰਹੀ ਸੀ। ਉਨ੍ਹਾਂ ਕਿਹਾ ਕਿ ਮੈਨੂੰ ਬਹੁਤ ਦੁੱਖ ਹੋ ਰਿਹਾ ਸੀ ਕਿ ਕਿਸੇ ਨੂੰ ਬੁਰਾ ਦਿਖਾਉਣ ਲਈ ਪੈਸਿਆਂ ਦਾ ਸਹਾਰਾ ਲਿਆ ਜਾ ਰਿਹਾ ਹੈ। ਇਸ ਵਿਵਾਦ ਨਾਲ ਜੁੜੇ ਫਰੈਸ਼ੀ ਕੈਨੇਡੀਅਨ ਤੇ ਇਟਲੀ ਵਾਲੇ ਨੌਜਵਾਨ ਨੇ ਗੁਰਪ੍ਰੀਤ ਘੁੱਗੀ ਦੀ ਮਦਦ ਕੀਤੀ। ਜਦੋਂ ਘੁੱਗੀ ਦੀ ਟੀਮ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਸਥਿਤੀ ਨੂੰ ਸਮਝਿਆ ਤੇ ਆਪਣੀ ਗਲਤੀ ਵੀ ਮੰਨ ਲਈ।










