Shopping cart

Magazines cover a wide array subjects, including but not limited to fashion, lifestyle, health, politics, business, Entertainment, sports, science,

  • Home
  • Uncategorized
  • ਆਪਣੇ ਹੀ ਸਾਂਸਦ ਦੇ ਖੁਲਾਸਿਆਂ ਨੇ ‘ਆਪ’ ਸਰਕਾਰ ਦੀ ਭ੍ਰਿਸ਼ਟ ਕਾਰਗੁਜ਼ਾਰੀ ਬੇਨਕਾਬ ਕੀਤੀ: ਢਿੱਲੋਂ
Uncategorized

ਆਪਣੇ ਹੀ ਸਾਂਸਦ ਦੇ ਖੁਲਾਸਿਆਂ ਨੇ ‘ਆਪ’ ਸਰਕਾਰ ਦੀ ਭ੍ਰਿਸ਼ਟ ਕਾਰਗੁਜ਼ਾਰੀ ਬੇਨਕਾਬ ਕੀਤੀ: ਢਿੱਲੋਂ

Email :

ਚੰਡੀਗੜ੍ਹ, 29 ਅਗਸਤ, 2026

ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ‘ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਗਮਾਡਾ ਵਿੱਚ ਫੈਲੇ ਭ੍ਰਿਸ਼ਟਾਚਾਰ ਦੀ ਪੋਲ੍ਹ ਹੁਣ ਉਨ੍ਹਾਂ ਦੇ ਆਪਣੇ ਹੀ ਮੈਂਬਰ ਪਾਰਲੀਮੈਂਟ ਨੇ ਖੋਲ੍ਹ ਦਿੱਤੀ ਹੈ। ‘ਆਪ’ ਐੱਮ.ਪੀ. ਵੱਲੋਂ ਗਮਾਡਾ ਵਿੱਚ ਰਿਸ਼ਵਤਖੋਰੀ ਅਤੇ ਅਫ਼ਸਰਸ਼ਾਹੀ ਦੀ ਲੁੱਟ ਦਾ ਕਬੂਲਨਾਮਾ ਇਸ ਗੱਲ ਦਾ ਪ੍ਰਤੱਖ ਸਬੂਤ ਹੈ ਕਿ ਮਾਨ ਸਰਕਾਰ ਪੂਰੀ ਤਰ੍ਹਾਂ ਭ੍ਰਿਸ਼ਟ ਕਾਰਗੁਜ਼ਾਰੀ ਵਿੱਚ ਡੁੱਬੀ ਹੋਈ ਹੈ।

ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਗਮਾਡਾ ਦੇ ਭ੍ਰਿਸ਼ਟਾਚਾਰ ਨੂੰ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਵੱਲੋਂ ਖ਼ੁਦ ਕਬੂਲਣਾ ਸਰਕਾਰ ਦੀ ਭ੍ਰਿਸ਼ਟ ਕਾਰਗੁਜ਼ਾਰੀ ਦਾ ਸਪੱਸ਼ਟ ਸਬੂਤ ਹੈ। ਇਕੱਲੇ ਗਮਾਡਾ ਵਿੱਚ ਹੀ ਨਹੀਂ, ਬਲਕਿ ਪੂਰੇ ਪੰਜਾਬ ਵਿੱਚ ਭ੍ਰਿਸ਼ਟਾਚਾਰ ਦਾ ਨੰਗਾ ਨਾਚ ਚੱਲ ਰਿਹਾ ਹੈ। ਇਸ ਭ੍ਰਿਸ਼ਟਾਚਾਰ ਅਤੇ ਲੁੱਟ ਖਸੁੱਟ ਨੇ ਪੰਜਾਬ ਦੇ ਆਮ ਲੋਕਾਂ, ਵਪਾਰੀਆਂ ਅਤੇ ਗਰੀਬਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ।

ਉਨ੍ਹਾਂ ਅੱਗੇ ਕਿਹਾ ਕਿ ਸੂਬੇ ਦੀਆਂ ਤਹਿਸੀਲਾਂ ਵਿੱਚ ਬਿਨਾਂ ਰਿਸ਼ਵਤ ਤੋਂ ਕੋਈ ਕੰਮ ਨਹੀਂ ਹੋ ਰਿਹਾ।

ਉਹਨਾਂ ਕਿਹਾ ਕਿ ਕੇਜਰੀਵਾਲ ਨੇ ਮਾਈਨਿੰਗ ਵਿੱਚ 20 ਹਜ਼ਾਰ ਕਰੋੜ ਰੁਪਏ ਖਜ਼ਾਨੇ ਵਿਚ ਆਉਣ ਦਾ ਦਾਅਵਾ ਕੀਤਾ ਸੀ, ਪਰ ਇਹ ਮਾਲੀਆ ਸਿਰਫ 600 ਕਰੋੜ ਤੱਕ ਰਿਹਾ ਹੈ। ਬਾਕੀ ਦੇ 19 ਲੱਖ 400 ਕਰੋੜ ਦਾ ਕਿੱਥੇ ਗਿਆ, ਇਸ ਬਾਰੇਰ ਪੰਜਾਬ ਦੇ ਲੋਕ ਭਲੀਭਾਂਤ ਜਾਣੂ ਹਨ।

ਕੇਵਲ ਸਿੰਘ ਢਿੱਲੋਂ ਨੇ ਆਖਿਆ ਕਿ ‘ਜ਼ੀਰੋ ਟੋਲਰੈਂਸ’ ਦਾ ਦਾਅਵਾ ਕਰਨ ਵਾਲੀ ‘ਆਪ’ ਸਰਕਾਰ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਜਦੋਂ ਉਨ੍ਹਾਂ ਦੇ ਆਪਣੇ ਸੰਸਦ ਮੈਂਬਰ ਹੀ ਸਰਕਾਰੀ ਅਦਾਰਿਆਂ ਨੂੰ ਲੁੱਟ ਦਾ ਅੱਡਾ ਦੱਸ ਰਹੇ ਹਨ, ਤਾਂ ਨੈਤਿਕਤਾ ਨਾਲ ਸਰਕਾਰ ਚਲਾਉਣ ਦਾ ਕੋਈ ਹੱਕ ਨਹੀਂ ਰਹਿ ਜਾਂਦਾ।

ਉਹਨਾਂ ਕਿਹਾ ਕਿ ‘ਆਪ’ ਸਰਕਾਰ ਦੀ ਇਸ ਲੁੱਟ ਅਤੇ ਭ੍ਰਿਸ਼ਟਾਚਾਰ ਦਾ ਹਿਸਾਬ ਪੰਜਾਬ ਦੇ ਲੋਕ ਲੈਣਗੇ ਅਤੇ ਇਸ 2027 ਵਿੱਚ ਕੱਟੜ ਬੇਈਮਾਨ ਸਰਕਾਰ ਨੂੰ ਚੱਲਦਾ ਕਰਨਗੇ।

Leave a Reply

Your email address will not be published. Required fields are marked *

Related Posts