Shopping cart

Magazines cover a wide array subjects, including but not limited to fashion, lifestyle, health, politics, business, Entertainment, sports, science,

  • Home
  • Punjab
  • ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰਕੇ ਜਨਤਾ ਦਾ ਫ਼ਤਵਾ ਚੋਰੀ ਕੀਤਾ ਗਿਆ: ਢਿੱਲੋਂ
Politics

ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰਕੇ ਜਨਤਾ ਦਾ ਫ਼ਤਵਾ ਚੋਰੀ ਕੀਤਾ ਗਿਆ: ਢਿੱਲੋਂ

Email :

ਚੰਡੀਗੜ੍ਹ, 11 ਜੁਲਾਈ 2026

ਪੰਜਾਬ ਵਿੱਚ ਸਥਾਨਕ ਨਗਰ ਕੌਂਸਲ, ਨਗਰ ਨਿਗਮ ਅਤੇ ਮੇਅਰ ਚੋਣਾਂ ਦੌਰਾਨ ਸੱਤਾਧਾਰੀ ‘ਆਪ’ ਸਰਕਾਰ ਵੱਲੋਂ ਕੀਤੀ ਗਈ ਕਥਿਤ ਗੁੰਡਾਗਰਦੀ ਅਤੇ ਸਰਕਾਰੀ ਮਸ਼ੀਨਰੀ ਦੀ ਨੰਗੀ-ਚਿੱਟੀ ਦੁਰਵਰਤੋਂ ਖ਼ਿਲਾਫ਼ ਭਾਰਤੀ ਜਨਤਾ ਪਾਰਟੀ ਨੇ ਸਿੱਧਾ ਮੋਰਚਾ ਖੋਲ੍ਹ ਦਿੱਤਾ ਹੈ। ਅੱਜ ਪੰਜਾਬ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਇੱਕ ਉੱਚ ਪੱਧਰੀ ਵਫ਼ਦ ਨੇ ਰਾਜਪਾਲ ਸ਼੍ਰੀ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਮੰਗ ਪੱਤਰ ਸੌਂਪਿਆ ਅਤੇ ਸੂਬੇ ਵਿੱਚ ਸੰਵਿਧਾਨਕ ਮਰਿਆਦਾਵਾਂ ਨੂੰ ਬਚਾਉਣ ਲਈ ਤੁਰੰਤ ਦਖ਼ਲ ਦੇਣ ਦੀ ਮੰਗ ਕੀਤੀ।

ਰਾਜਪਾਲ ਨਾਲ ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ‘ਆਪ’ ਸਰਕਾਰ ‘ਤੇ ਤਿੱਖੇ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਸੱਤਾਧਾਰੀ ਧਿਰ ਨੇ ਸਥਾਨਕ ਨਿਕਾਏ ਚੋਣਾਂ ਚ ਸਿਆਸੀ ਲਾਹਾ ਲੈਣ ਲਈ ਸਾਰੇ ਨਿਯਮਾਂ ਨੂੰ ਛਿੱਕੇ ਟੰਗ ਕੇ ਸਭ ਤੋਂ ਪਹਲੇ ਵਾਰਡਾਂ ਦੀ ਗਲਤ ਹੱਦਬੰਦੀ ਕੀਤੀ, ਫੇਰ ਵਿਰੋਧੀ ਧਿਰ ਦੇ ਉਮੀਦਵਾਰਾਂ ਨੂੰ ਡਰਾ-ਧਮਕਾ ਕੇ ਤੇ ਨਾਮਜ਼ਦਗੀ ਪੱਤਰ ਖੋਹ ਕੇ ਚੋਣ ਪ੍ਰਕਿਰਿਆ ਤੋਂ ਬਾਹਰ ਰੱਖਣ ਦੀ ਕੋਸ਼ਿਸ਼ ਕੀਤੀ , ਚੋਣ ਪ੍ਰਚਾਰ ਦੋਰਾਨ ਧੱਕੇ ਕਿਤੇ, ਵੋਟਿੰਗ ਤੇ ਗਿਣਤੀ ਦੌਰਾਨ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਸ਼ਰੇਆਮ ਧਾਂਦਲੀਆਂ ਕੀਤੀਆਂ ਅਤੇ ਹੁਣ ਬਿਨਾਂ ਬਹੁਮਤ ਦੇ ਨਗਰ ਨਿਗਮਾਂ ਦੇ ਮੇਅਰ ਅਤੇ ਨਗਰ ਕੌਂਸਲਾਂ ਦੇ ਪ੍ਰਧਾਨ ਬਨਾ ਰਹੀ ਹੈ ।

ਵਫ਼ਦ ਨੇ ਰਾਜਪਾਲ ਦੇ ਸਾਹਮਣੇ ਸਬੂਤਾਂ ਸਮੇਤ ਮਾਮਲਾ ਰੱਖਦਿਆਂ ਦੱਸਿਆ ਕਿ ਜਿੱਥੇ ‘ਆਪ’ ਕੋਲ ਬਹੁਮਤ ਨਹੀਂ ਸੀ, ਉੱਥੇ ਅਫ਼ਸਰਸ਼ਾਹੀ ਰਾਹੀਂ ਜਨਤਾ ਦੇ ਫ਼ਤਵੇ ਨੂੰ ਬਦਲਿਆ ਗਿਆ।

ਉਹਨਾਂ ਅਬੋਹਰ ਨਿਗਮ ਦੇ ਮਾਮਲੇ ਨੂੰ ਸਾਂਝਾ ਕਰਦਿਆਂ ਕਿਹਾ ਕਿ 50 ਮੈਂਬਰੀ ਹਾਊਸ ਵਿੱਚ ਭਾਜਪਾ ਕੋਲ 28 ਕੌਂਸਲਰਾਂ ਅਤੇ ਇੱਕ ਵਿਧਾਇਕ ਨਾਲ ਪੂਰਨ ਬਹੁਮਤ ਸੀ, ਜਦਕਿ ‘ਆਪ’ ਕੋਲ ਸਿਰਫ਼ 20 ਵੋਟਾਂ ਸਨ। ਇਸ ਦੇ ਬਾਵਜੂਦ ਅਫ਼ਸਰਸ਼ਾਹੀ ਨੇ ‘ਆਪ’ ਦਾ ਮੇਅਰ ਐਲਾਨ ਦਿੱਤਾ, ਜਿਸ ਨੂੰ ਭਾਜਪਾ ਦੇ ਤਿੱਖੇ ਵਿਰੋਧ ਤੋਂ ਬਾਅਦ ਮੁਲਤਵੀ ਕਰਨਾ ਪਿਆ।

ਉਹਨਾਂ ਕਿਹਾ ਕਿ ਇਸੇ ਤਰ੍ਹਾਂ ਦੀ ਧੱਕੇਸ਼ਾਹੀ ਰਾਜਪੁਰਾ, ਕਪੂਰਥਲਾ, ਬਰਨਾਲਾ ਅਤੇ ਪੰਜਾਬ ਦੇ ਹੋਰਨਾਂ ਹਿੱਸਿਆਂ ਵਿੱਚ ਵੀ ਕੀਤੀ ਗਈ ਹੈ, ਜੋ ਕਿ ਸੰਵਿਧਾਨਕ ਲੋਕਤੰਤਰ ‘ਤੇ ਇੱਕ ਗੰਭੀਰ ਹਮਲਾ ਹੈ।

ਭਾਜਪਾ ਵਫ਼ਦ ਨੇ ਰਾਜਪਾਲ ਨੂੰ ਸੌਂਪੇ ਮੰਗ ਪੱਤਰ ਵਿੱਚ ਮੰਗ ਕੀਤੀ ਹੈ ਕਿ ਚੋਣਾਂ ਦੌਰਾਨ ਹੋਈਆਂ ਸੰਵਿਧਾਨਕ ਉਲੰਘਣਾਵਾਂ ਅਤੇ ਅਧਿਕਾਰੀਆਂ ਦੇ ਰੋਲ ਦੀ ਜਾਂਚ ਲਈ ਸੂਬਾ ਸਰਕਾਰ ਤੋਂ ਬਾਹਰਲੀ ਕਿਸੇ ਸੁਤੰਤਰ, ਨਿਰਪੱਖ ਅਤੇ ਸਮਾਂਬੱਧ ਅਥਾਰਟੀ ਦਾ ਗਠਨ ਕੀਤਾ ਜਾਵੇ। ਇਸ ਦੇ ਨਾਲ ਹੀ ਅਬੋਹਰ, ਕਪੂਰਥਲਾ, ਰਾਜਪੁਰਾ ਅਤੇ ਬਰਨਾਲਾ ਸਮੇਤ ਪ੍ਰਭਾਵਿਤ ਸ਼ਹਿਰਾਂ ਦੀਆਂ ਚੋਣਾਂ ਦਾ ਸਮੁੱਚਾ ਰਿਕਾਰਡ, ਵੀਡੀਓਗ੍ਰਾਫੀ ਅਤੇ ਸਰਕਾਰੀ ਦਸਤਾਵੇਜ਼ ਤੁਰੰਤ ਤਲਬ ਕੀਤੇ ਜਾਣ। ਉਨ੍ਹਾਂ ਸਿਆਸੀ ਦਬਾਅ ਹੇਠ ਗੈਰ-ਕਾਨੂੰਨੀ ਕੰਮ ਕਰਨ ਵਾਲੇ ਦੋਸ਼ੀ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਨ, ਪ੍ਰਭਾਵਿਤ ਥਾਵਾਂ ‘ਤੇ ਕਾਨੂੰਨ ਅਨੁਸਾਰ ਦੁਬਾਰਾ ਨਿਰਪੱਖ ਚੋਣਾਂ ਕਰਵਾਉਣ ਅਤੇ ਭਵਿੱਖ ਵਿੱਚ ਸਿਵਲ ਪ੍ਰਸ਼ਾਸਨ ਦੀ ਸਿਆਸੀ ਨਿਰਪੱਖਤਾ ਯਕੀਨੀ ਬਣਾਉਣ ਲਈ ਸਰਕਾਰ ਨੂੰ ਸਖ਼ਤ ਨਿਰਦੇਸ਼ ਦੇਣ ਦੀ ਅਪੀਲ ਵੀ ਕੀਤੀ। ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਚੋਣਾਂ ਲੜੀਆਂ ਨਹੀਂ, ਬਲਕਿ ਲੁੱਟੀਆਂ ਹਨ।

ਮਾਨਯੋਗ ਰਾਜਪਾਲ ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਭਾਜਪਾ ਵਫ਼ਦ ਦੀਆਂ ਇਨ੍ਹਾਂ ਗੰਭੀਰ ਸ਼ਿਕਾਇਤਾਂ ਨੂੰ ਬਹੁਤ ਧਿਆਨ ਨਾਲ ਸੁਣਿਆ ਅਤੇ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਕਰਵਾ ਕੇ ਬਣਦੀ ਸਖ਼ਤ ਕਾਰਵਾਈ ਕਰਨ ਦਾ ਪੂਰਨ ਭਰੋਸਾ ਦਿੱਤਾ।

ਇਸ ਉੱਚ ਪੱਧਰੀ ਵਫ਼ਦ ਵਿੱਚ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੇ ਨਾਲ ਪੰਜਾਬ ਭਾਜਪਾ ਦੇ ਆਗੂ ਸੁਨੀਲ ਜਾਖੜ, ਅਸ਼ਵਨੀ ਸ਼ਰਮਾ, ਜੰਗੀ ਲਾਲ ਮਹਾਜਨ, ਰਾਕੇਸ਼ ਰਾਠੌਰ, ਦਿਆਲ ਸਿੰਘ ਸੋਢੀ, ਪਰਮਿੰਦਰ ਸਿੰਘ ਬਰਾੜ, ਅਮਨਜੋਤ ਕੌਰ ਰਾਮੂਵਾਲੀਆ, ਸੁਭਾਸ਼ ਸ਼ਰਮਾ, ਵਿਨੀਤ ਜੋਸ਼ੀ ਅਤੇ ਕਾਕਾ ਕਮ੍ਬੋਜ ਵੀ ਹਾਜ਼ਰ ਸਨ।

Leave a Reply

Your email address will not be published. Required fields are marked *

Related Posts