Shopping cart

Magazines cover a wide array subjects, including but not limited to fashion, lifestyle, health, politics, business, Entertainment, sports, science,

  • Home
  • Punjab
  • ਪੰਜਾਬ ਦੇ ਮੁੱਖ ਮੰਤਰੀ ਜਿਹਨਾਂ ਨੇ ਪਹਿਲਾਂ ਪੀਪੀਪੀ ਅਤੇ ਫਿਰ ਆਪ ਪਾਰਟੀ ਵਿੱਚ ਸ਼ਾਮਲ ਹੋਏ ਤੇ ਤਮਾਸ਼ਿਆਂ ਦੀ ਦੁਕਾਨ ਚਲਾਈ ।
Punjab

ਪੰਜਾਬ ਦੇ ਮੁੱਖ ਮੰਤਰੀ ਜਿਹਨਾਂ ਨੇ ਪਹਿਲਾਂ ਪੀਪੀਪੀ ਅਤੇ ਫਿਰ ਆਪ ਪਾਰਟੀ ਵਿੱਚ ਸ਼ਾਮਲ ਹੋਏ ਤੇ ਤਮਾਸ਼ਿਆਂ ਦੀ ਦੁਕਾਨ ਚਲਾਈ ।

Email :

21 ਮਈ 2026 

ਕਈ ਸਾਲ ਤਮਾਸ਼ਿਆਂ ਦਾ ਦੌਰ ਚੱਲਿਆ ਤੇ 2022 ਵਿੱਚ ਤਮਾਸ਼ਾ ਸਰਕਾਰ ਬਣ ਗਈ, ਲੋਕਾਂ ਨੇ ਉਸ ਨੂੰ ਵੀ ਪਸੰਦ ਕਰ ਲਿਆ ।

ਪਰ ਭਗਵੰਤ ਮਾਨ ਤੇ ਕੱਟੜ ਇਮਾਨਦਾਰ ਕੇਜਰੀਵਾਲ ਅਤੇ ਸਾਥੀ ਤਮਾਸੇਬਾਜਾਂ ਨੇ ਰਲ ਮਿਲ ਕੇ ਪੰਜਾਬ ਦਾ ਹੀ ਤਮਾਸ਼ਾ ਬਣਾ ਰੱਖਿਆ । ਕਈ ਲੋਕ ਇਸ ਤਮਾਸ਼ੇ ਨੂੰ ਵੀ ਪਸੰਦ ਕਰ ਰਹੇ ਬਲਕਿ ਤਮਾਸ਼ਿਆਂ ਦੀਆਂ ਰੀਲਾਂ ਬਣਾ ਬਣਾ ਕੇ ਪੰਜਾਬੀਆਂ ਨੂੰ ਦਿਖਾ ਰਹੇ ਤੇ ਲੋਕ ਬਹੁਤ ਤਾੜੀਆਂ ਮਾਰ ਰਹੇ ।

ਇਹ ਕੋਈ ਅਤਿਕਥਨੀ ਨਹੀਂ ਕਿ ਆਉਣ ਵਾਲੇ ਸਮੇਂ ਵਿੱਚ ਵੀ ਤਮਾਸ਼ੇ ਜਾਰੀ ਰਹਿਣਗੇ ਤੇ ਯਾਦ ਤਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਕਰਨਗੇ ਪਰ ਪਸੰਦ ਭਗਵੰਤ ਮਾਨ ਦਾ ਤਮਾਸ਼ਾ ਕਰਨਗੇ ਜਿਵੇਂ ਲੋਕ ਯਾਦ ਤਾਂ ਦੱਸ ਗੁਰੂਆਂ ਨੂੰ ਕਰਦੇ ਪਰ ਪੂਜਾ – ਮਾਨਤਾ ਠੱਗ ਚੋਰ ਬਲਾਤਕਾਰੀ ਝੂਠੇ ਨਸ਼ਈ ਕਾਤਲ ਬਾਬਿਆਂ ਦੀ ਕਰਦੇ ।

ਕੋਈ ਦੱਸ ਸਕਦਾ ਕਿ ਚੋਣਾਂ ਤੋਂ ਪਹਿਲਾਂ ਭਗਵੰਤ ਮਾਨ ਦੀ ਨੌਟੰਕੀ – ਨਕਲਾਂ ਤੋਂ ਇਲਾਵਾ ਪੰਜਾਬ ਨੂੰ ਕੀ ਦੇਣ ਸੀ ? ਜਾਂ ਫਿਰ 2022 ਤੋਂ ਬਾਅਦ ਪੰਜਾਬ ਨੇ ਕਿਹੜੇ ਮੁੱਦਿਆਂ ਤੇ ਤਰੱਕੀ ਕੀਤੀ ਭਗਵੰਤ ਮਾਨ ਦੇ ਰਾਜ ਹੇਠ ?

ਹਾਂ , ਇੱਕ ਤਮਾਸ਼ਾ ਜਰੂਰ ਹੋਇਆ । ਭਗਵੰਤ ਮਾਨ ਤੋਂ ਪਹਿਲਾਂ ਵਾਲਿਆਂ ਨੇ “ ਉਡਦਾ ਪੰਜਾਬ “ ਬਣਾਇਆ ਸੀ ਪਰ ਭਗਵੰਤ ਮਾਨ ਨੇ ਉੱਡਦੇ ਪੰਜਾਬ ਨੂੰ ਹੋਰ ਉਡਾਇਆ ਪਰ ਅਪਣੀ ਕੱਟੜ ਇਮਾਨਦਾਰੀ ਨਾਲ ਪੰਜਾਬ ਨੂੰ ਹਵਾ ਵਿੱਚ “ ਉੱਡਦੇ ਨੋਟਾਂ ਦਾ ਪੰਜਾਬ “ ਵੀ ਬਣਾ ਦਿੱਤਾ । ਜਿਸ ਦਾ ਨਜ਼ਾਰਾ ਤੁਸੀਂ ਖਰੜ ਵਿਚ ਸੀ ਬੀ ਆਈ ਛਾਪੇ ਦੌਰਾਨ ਵੇਖਿਆ ਹੋਣਾ। ਇਕੱਲਾ ਖਰੜ ਹੀ ਨਹੀਂ ਮਾਨਸਾ , ਬਠਿੰਡਾ, ਫ਼ਿਰੋਜ਼ਪੁਰ,ਲੁਧਿਆਣਾ, ਜਲੰਧਰ, ਰੋਪੜ, ਚੰਡੀਗੜ੍ਹ ਤੇ ਹੋਰ ਅਣਗਿਣਤ ਥਾਵਾਂ ਤੇ ਵੀ ਨੋਟਾਂ ਵਿੱਚ ਉਡਦਾ ਪੰਜਾਬ ਦੇਖਿਆ ਹੋਣਾ ।

ਦੋਸਤੋ ਮਦਾਰੀਆਂ ਦੇ ਤਮਾਸ਼ੇ ਦੇਖਦੇ ਰਹੋ ,ਖੁਸ ਹੁੰਦੇ ਰਹੋ ਤੇ ਮਦਾਰੀਆਂ ਨੂੰ ਵੋਟਾਂ ਪਾ ਕੇ ਖੁਸ਼ ਕਰਦੇ ਰਹੋ। ਪਰ ਯਾਦ ਰੱਖਿਓ ਮਦਾਰੀ ਸੱਚੇ ਨਹੀਂ ਹੁੰਦੇ ਤੇ ਤਮਾਸ਼ਾ ਵੀ ਕੁਝ ਸਮੇਂ ਦਾ ਹੁੰਦਾ ਫਿਰ ਸਭ ਕੁਝ ਗਾਇਬ ।

ਇਕ ਗੱਲ ਹੋਰ ਯਾਦ ਰੱਖਿਓ ਨਕਲਾਂ ਨੌਟੰਕੀ ਦੂਸਰਿਆਂ ਵੱਲ ਦੇਖ ਕੇ ਕੀਤੀ ਜਾਂਦੀ ਪਰ ਨੌਟੰਕੀ ਨਕਲਾਂ ਦੀ ਕਲਾ ਪਹਿਲਾਂ ਹੀ ਤੁਹਾਡੇ ਕੋਲ ਹੁੰਦੀ ।
2022 ਤੋਂ ਪਹਿਲਾਂ ਵਾਲੇ ਕਲਾਕਾਰਾਂ ਨੇ ਹੁਣ ਵਾਲੇ ਕਲਾਕਾਰਾਂ ਨੂੰ ਸਿਖਾਇਆ ਤੇ ਆਉਣ ਵਾਲੇ ਕਲਾਕਾਰ ਹੁਣ ਵਾਲੇ ਕਲਾਕਾਰਾਂ ਤੋਂ ਸਿੱਖ ਰਹੇ ।

ਇਹ ਕੁਦਰਤ ਦਾ ਅਸੂਲ ਹੈ ਜੋ ਸਥਾਈ ਹੈ ਤੇ ਸਾਨੂੰ ਮੰਨਣਾ ਵੀ ਪੈਣਾ ਪਰ ਫਿਰ ਵੀ ਕਈ ਵਾਰ ਚੰਗੇ ਕਲਾਕਾਰ ਕੁਝ ਨਵੀਆਂ ਨੌਟੰਕੀਆਂ ਵੀ ਕਰ ਜਾਂਦੇ ਜੋ ਪੁਰਾਣੀਆਂ ਨੂੰ ਭੁਲਾ ਦਿੰਦੇ ।

ਸਾਰੀਆਂ ਸਿਆਸੀ ਪਾਰਟੀਆਂ ਤਕਰੀਬਨ ਤਕਰੀਬਨ ਇੱਕੋ ਰਸਤੇ ਤੇ ਚੱਲ ਰਹੀਆਂ । ਜੇਕਰ ਕੁਝ ਲੋਕ ਜਿਹਨਾਂ ਨੇ ਅਪਣੀ ਜ਼ਿੰਦਗੀ ਵਿੱਚ ਲੋਕ ਹਿੱਤ ਕੰਮ ( ਗੱਲਾਂ ਨਹੀਂ ) ਕੀਤੇ ਹੋਣ ਉਹਨਾਂ ਨੂੰ ਚੋਣਾਂ ਲੜਨੀਆਂ ਚਾਹੀਦੀਆਂ ਭਾਵੇਂ ਕਿਸੇ ਪਾਰਟੀ ਤੋਂ ਹੋਣ ਜਾਂ ਅਜ਼ਾਦ ਤਾਂ ਕਿ ਸਿਆਸਤ ਦਾ ਅਸਲ ਮਤਲਬ/ ਮਨੋਰਥ ਸਾਹਮਣੇ ਆ ਸਕੇ।
“ ਸਿਆਸਤ ਇਕ ਲੇਟਿਨ ਸ਼ਬਦ ਪੋਲੀਟਿਕਾ ਤੋਂ ਬਣਿਆ ਜਿਸ ਦਾ ਮਤਲਬ ਸ਼ਹਿਰ/ ਪਿੰਡਾਂ ਦੇ ਕੰਮ ਜੋ ਪਹਿਲਾਂ ਕੀਤੇ ਅਤੇ ਜੋ ਆਉਣ ਵਾਲੇ ਸਮੇਂ ਵਿੱਚ ਕਰਨੇ।”

Leave a Reply

Your email address will not be published. Required fields are marked *

Related Posts