Shopping cart

Magazines cover a wide array subjects, including but not limited to fashion, lifestyle, health, politics, business, Entertainment, sports, science,

  • Home
  • Trending
  • ‘ਆਪ’ ਘੇਰੇ ’ਚ: ਮਜੀਠੀਆ ਨੇ ਅਸ਼ੋਕ ਮਿੱਤਲ ਤੇ ਚੁੱਕੇ ਗੰਭੀਰ ਸਵਾਲ
Political

‘ਆਪ’ ਘੇਰੇ ’ਚ: ਮਜੀਠੀਆ ਨੇ ਅਸ਼ੋਕ ਮਿੱਤਲ ਤੇ ਚੁੱਕੇ ਗੰਭੀਰ ਸਵਾਲ

Email :

ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਇੱਕ ਟਵੀਟ ਰਾਹੀਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ‘ਆਪ’ ਦੀ ਸਿਆਸਤ ਹਮੇਸ਼ਾ ਝੂਠ ਦੇ ਪਹਾੜ ’ਤੇ ਟਿਕੀ ਰਹੀ ਹੈ। ਮਜੀਠੀਆ ਨੇ ਕਿਹਾ ਕਿ ਉਨ੍ਹਾਂ ’ਤੇ ਐਨ.ਡੀ.ਪੀ.ਐਸ. (NDPS) ਅਤੇ ਆਮਦਨ ਤੋਂ ਵੱਧ ਜਾਇਦਾਦ ਦੇ ਕੇਸ ਸਿਆਸੀ ਬਦਲਾਖੋਰੀ ਤਹਿਤ ਦਰਜ ਕੀਤੇ ਗਏ ਸਨ, ਜੋ ਅਦਾਲਤਾਂ ਵਿੱਚ ਰੇਤ ਦੇ ਮਹਿਲ ਵਾਂਗ ਢਹਿ ਗਏ।

ਅਸ਼ੋਕ ਮਿੱਤਲ ਅਤੇ ED ਦੀ ਜਾਂਚ ’ਤੇ ਚੁੱਕੇ ਸਵਾਲ

ਮਜੀਠੀਆ ਨੇ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ’ਤੇ ਹੋ ਰਹੀ ED ਦੀ ਕਾਰਵਾਈ ਦਾ ਹਵਾਲਾ ਦਿੰਦਿਆਂ ਸਵਾਲ ਕੀਤਾ ਕਿ ਹੁਣ ‘ਆਪ’ ਲੀਡਰਸ਼ਿਪ ਚੀਕਾਂ ਕਿਉਂ ਮਾਰ ਰਹੀ ਹੈ? ਉਨ੍ਹਾਂ ਕਿਹਾ ਕਿ ਕੀ ਅਸ਼ੋਕ ਮਿੱਤਲ ਅਤੇ ਸੰਜੀਵ ਅਰੋੜਾ ਪਾਰਟੀ ਦੇ ‘ਮਨੀ ਐਕਸਚੇਂਜਰ’ ਬਣ ਚੁੱਕੇ ਹਨ? 

ਮਜੀਠੀਆ ਨੇ ਸ਼ੰਕਾ ਪ੍ਰਗਟਾਈ ਕਿ ਸ਼ਾਇਦ ਪਾਰਟੀ ਦਾ ਕਾਲਾ ਧਨ, ਜੋ ਚੋਣਾਂ ਵਿੱਚ ਵਰਤਿਆ ਜਾਣਾ ਸੀ, ਮਿੱਤਲ ਦੇ ਕਾਰੋਬਾਰਾਂ ਵਿੱਚ ਲੱਗਾ ਹੋਇਆ ਹੈ, ਜਿਸ ਕਾਰਨ ED ਦੀ ਜਾਂਚ ਤੋਂ ਘਬਰਾਹਟ ਹੋ ਰਹੀ ਹੈ।

Leave a Reply

Your email address will not be published. Required fields are marked *

Related Posts