Shopping cart

Magazines cover a wide array subjects, including but not limited to fashion, lifestyle, health, politics, business, Entertainment, sports, science,

  • Home
  • Punjab
  • ਬਲਤੇਜ ਪੰਨੂ ਨੇ ਜੋਗਿੰਦਰ ਸਿੰਘ ਛਾਂਗਾ ਦੀ ਅੰਤਿਮ ਅਰਦਾਸ ਵਿਚ ਸ਼ਾਮਿਲ ਹੋ ਕੇ ਨੇ ਛਾਂਗਾ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ
Punjab

ਬਲਤੇਜ ਪੰਨੂ ਨੇ ਜੋਗਿੰਦਰ ਸਿੰਘ ਛਾਂਗਾ ਦੀ ਅੰਤਿਮ ਅਰਦਾਸ ਵਿਚ ਸ਼ਾਮਿਲ ਹੋ ਕੇ ਨੇ ਛਾਂਗਾ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ

Email :

ਪਟਿਆਲਾ, 15 ਜੁਲਾਈ, 2026
ਆਮ ਆਦਮੀ ਪਾਰਟੀ ਦੇ ਜਰਨਲ ਸਕੱਤਰ ਤੇ ਮੀਡੀਆ ਇੰਚਾਰਜ ਸ੍ਰ .ਬਲਤੇਜ ਸਿੰਘ ਪੰਨੂ ਨੇ ਅੱਜ
ਪਟਿਆਲਾ ਸ਼ਹਿਰ ਵਿਚੋਂ 1992 ਤੋਂ ਲਗਾਤਾਰ ਨਗਰ ਨਿਗਮ ਦੀਆਂ ਚੋਣਾਂ ਲੜ੍ਹ ਕੇ ਲੋਕ ਦੀ ਸੇਵਾ ਕਰਦੇ ਆ ਰਹੇ ਜੋਗਿੰਦਰ ਸਿੰਘ ਛਾਂਗਾ ਦੀ ਅੰਤਿਮ ਅਰਦਾਸ ਵਿਚ ਸ਼ਾਮਿਲ ਹੋ ਕੇ ਨੇ ਛਾਂਗਾ (ਵਡੇਰਾ ਪਰਿਵਾਰ ) ਨਾਲ ਦੁੱਖ ਸਾਂਝਾ ਕੀਤਾ ਅਤੇ ਪਰਿਵਾਰ ਨੂੰ ਭਰੋਸਾ ਦਿਵਾਇਆ ਕਿ ਆਮ ਆਦਮੀ ਪਾਰਟੀ ਹਮੇਸ਼ਾ ਜੋਗਿੰਦਰ ਸਿੰਘ ਛਾਂਗਾ ਪਰਿਵਾਰ ਨਾਲ ਖੜੀ ਹੈ।

ਪਾਰਟੀ ਦੇ ਮੁੱਖ ਬੁਲਾਰੇ ਵਜੋਂ ਬਲਤੇਜ ਪਨੂੰ ਨੇ ਕਿਹਾ ਕਿ ਛਾਂਗਾ ਵਰਗੀਆਂ ਸ਼ਖਸੀਅਤਾਂ ਸਮਾਜ ਵਿਚ ਬਹੁਤ ਘੱਟ ਪੈਦਾ ਹੁੰਦੀਆਂ ਹਨ ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਲੋਕ ਦੀ ਸੇਵਾ ਕਰਦੇ ਹੋਏ ਸਮਾਜ ਦੇ ਲੇਖੇ ਲਾਇਆ ਹੋਵੇ। ਬਲਤੇਜ ਪੰਨੂ ਨੇ ਨਿ ਜੀ ਤੌਰ ‘ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰੂ ਘਰ ਨਾਲ ਜੁੜਿਆ ਛਾਂਗਾ ਪਰਿਵਾਰ ਆਪਣੇ ਨਿਤਨੇਮ ਨਾਲ ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ ਦੀ ਚਰਨ ਛੋਹ ਧਰਤੀ ਗੁਰੂਦਵਾਰਾ ਸ਼੍ਰੀ ਦੁਖਨਿਵਾਰਨ ਸਾਹਿਬ ਵਿਖੇ ਚੌਂਕੀ ਸਮੇਂ ਹਾਜਰੀ ਲਗਵਾਉਂਦੇ ਸਨ ਅਤੇ ਆਪਣੀ ਨੇਕ ਕਮਾਈ ਵਿਚੋਂ ਸੰਗਤਾਂ ਲਈ ਪ੍ਰਸ਼ਾਦ ਦੇ ਵਜੋਂ ਕੁਝ ਨਾ ਕੁਝ ਮੈਂ ਖੁਦ ਵੰਡਦੇ ਹੋਏ ਦੇਖਦਾ ਸੀ। ਜੋਗਿੰਦਰ ਸਿੰਘ ਛਾਂਗਾ ਦੇ ਸਪੁੱਤਰ ਵਿੱਕੀ ਅਤੇ ਡਿਕੀ ਦੇ ਦੱਸੇ ਅਨੁਸਾਰ ਜੋਗਿੰਦਰ ਸਿੰਘ ਛਾਂਗਾ ਦੀ ਮੌਤ ਵੀ ਮਹਾਂਪੁਰਸ਼ਾਂ ਵਾਲੀ ਹੋਈ।
ਬਲਤੇਜ ਪਨੂੰ ਨੇ ਪਰਿਵਾਰ ਨੂੰ ਦਿਲਾਸਾ ਦੇਂਦੇ ਹੋਏ ਕਿਹਾ ਉਹ ਅਤੇ ਪਾਰਟੀ ਹਮੇਸ਼ਾ ਛਾਂਗਾ ਪਰਿਵਾਰ ਨਾਲ ਦੁੱਖ ਸੁਖ ਵਿਚ ਖੜ੍ਹੀ ਹੈ। ਇਸ ਮੌਕੇ ਪੀ ਆਰ ਟੀ ਸੀ ਦੇ ਚੇਅਰਮੈਨ ਸ਼੍ਰੀ ਹਰਪਾਲ ਜੁਨੇਜਾ ਅਤੇ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ , ਭਗਵਾਨਦਾਸ ਜੁਨੇਜਾ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
ਇਸ ਮੌਕੇ ਗੁਰਵਿੰਦਰ ਸਿੰਘ ਓ ਐੱਸ ਡੀ, ਰਵਿੰਦਰ ਪਾਲ ਸਿੰਘ ਪ੍ਰਿੰਸ ਲਾਂਬਾ ਜ਼ਿਲ੍ਹਾ ਮੀਡੀਆ ਇੰਚਾਰਜ ਆਮ ਆਦਮੀ ਪਾਰਟੀ, ਸੰਦੀਪ ਬੰਧੁ ਹਲਕਾ ਮੀਡੀਆ ਇੰਚਾਰਜ, ਜਸਵਿੰਦਰ ਸਿੰਘ ਸਹਿ ਮੀਡੀਆ ਇੰਚਾਂਰਜ, ਮਨਦੀਪ ਸਿੰਘ ਰਾਜਾ ਢੇਰੀ ਰਿਸ਼ਬ, ਅਭਿਸ਼ੇਕ ਸ਼ਰਮਾ , ਰਾਹੁਲ ਮਹਿਤਾ ਸ਼ੈਂਪੀ ਘੇਰ ਸੋਢੀਆ, ਨਵਨੀਤ ਵਾਲੀਆਂ , ਹਾਜਰ ਸਨ |

Leave a Reply

Your email address will not be published. Required fields are marked *

Related Posts