Shopping cart

Magazines cover a wide array subjects, including but not limited to fashion, lifestyle, health, politics, business, Entertainment, sports, science,

  • Home
  • Trending
  • ਹੁਣ ਲਾਈਨਾਂ ‘ਚ ਖੜ੍ਹਨ ਦੀ ਨਹੀਂ ਲੋੜ! ਦੇਸ਼ ਦੇ ਪਹਿਲੇ ਬੈਰੀਅਰ-ਫ੍ਰੀ ਟੋਲ ਪਲਾਜ਼ਾ ਦੀ ਹੋਈ ਸ਼ੁਰੂਆਤ
breaking

ਹੁਣ ਲਾਈਨਾਂ ‘ਚ ਖੜ੍ਹਨ ਦੀ ਨਹੀਂ ਲੋੜ! ਦੇਸ਼ ਦੇ ਪਹਿਲੇ ਬੈਰੀਅਰ-ਫ੍ਰੀ ਟੋਲ ਪਲਾਜ਼ਾ ਦੀ ਹੋਈ ਸ਼ੁਰੂਆਤ

Email :

ਦੇਸ਼ ਵਿੱਚ ਹਾਈਵੇਅ ਯਾਤਰਾ ਨੂੰ ਆਸਾਨ ਅਤੇ ਤੇਜ਼ ਬਣਾਉਣ ਵੱਲ ਇੱਕ ਵੱਡਾ ਕਦਮ ਚੁੱਕਿਆ ਗਿਆ ਹੈ। ਕੇਂਦਰੀ ਸੜਕ ਆਵਾਜਾਈ ਅਤੇ ਹਾਈਵੇਅ ਮੰਤਰੀ ਨਿਤਿਨ ਗਡਕਰੀ ਨੇ 1 ਮਈ ਨੂੰ ਗੁਜਰਾਤ ਵਿੱਚ ਸੂਰਤ-ਭੜੂਚ NH-48 ਸੈਕਸ਼ਨ ‘ਤੇ ਚੋਰਿਆਸੀ ਟੋਲ ਪਲਾਜ਼ਾ ‘ਤੇ ਦੇਸ਼ ਦੇ ਪਹਿਲੇ ਮਲਟੀ-ਲੇਨ ਫ੍ਰੀ ਫਲੋ (MLFF) ਬੈਰੀਅਰ-ਲੈੱਸ ਟੋਲਿੰਗ ਸਿਸਟਮ ਦਾ ਉਦਘਾਟਨ ਕੀਤਾ।

ਇਸ ਨਵੀਂ ਤਕਨਾਲੋਜੀ ਦੇ ਤਹਿਤ ਵਾਹਨਾਂ ਨੂੰ ਹੁਣ ਟੋਲ ਪਲਾਜ਼ਿਆਂ ‘ਤੇ ਰੁਕਣ ਦੀ ਜ਼ਰੂਰਤ ਨਹੀਂ ਪਵੇਗੀ। ਸਿਸਟਮ ਵਿਚ ਆਟੋਮੈਟਿਕ ਨੰਬਰ ਪਲੇਟ ਪਛਾਣ (ANPR) ਅਤੇ FASTag ਵਰਗੀਆਂ ਆਧੁਨਿਕ ਤਕਨਾਲੋਜੀਆਂ ਦੀ ਵਰਤੋਂ ਕਰਦੀ ਹੈ, ਜਿਸ ਨਾਲ ਵਾਹਨ ਬਿਨਾਂ ਰੁਕੇ ਟੋਲ ਦਾ ਭੁਗਤਾਨ ਕਰ ਸਕਦੇ ਹਨ।

ਸਰਕਾਰ ਦਾ ਮੰਨਣਾ ਹੈ ਕਿ ਇਹ ਪ੍ਰਣਾਲੀ ਯਾਤਰਾ ਦਾ ਸਮਾਂ ਘਟਾਏਗੀ, ਹਾਈਵੇਅ ‘ਤੇ ਭੀੜ-ਭੜੱਕਾ ਘਟਾਏਗੀ ਅਤੇ ਬਾਲਣ ਦੀ ਬਚਤ ਕਰੇਗੀ। ਇਹ ਵਾਹਨਾਂ ਦੇ ਪ੍ਰਦੂਸ਼ਣ ਨੂੰ ਵੀ ਘਟਾਏਗੀ ਅਤੇ ਟੋਲ ਪ੍ਰਕਿਰਿਆ ਵਿੱਚ ਮਨੁੱਖੀ ਦਖਲਅੰਦਾਜ਼ੀ ਨੂੰ ਘਟਾਏਗੀ। ਕੇਂਦਰੀ ਮੰਤਰੀ ਨੇ ਕਿਹਾ ਕਿ ਇਹ ਪਹਿਲ ਲੋਕਾਂ ਲਈ ਇਜੀ ਆਫ ਲਿਵਿੰਗ ਨੂੰ ਬਿਹਤਰ ਬਣਾਏਗਾ ਤੇ ਵਪਾਰ ਲਈ ਇਜੀ ਆਫ ਡੂਇੰਗ ਬਿਜਨੈੱਸ ਨੂੰ ਉਤਸ਼ਾਹ ਮਿਲੇਗਾ। ਇਹ ਮਾਲ ਢੋਆ-ਢੁਆਈ ਅਤੇ ਲੌਜਿਸਟਿਕਸ ਖੇਤਰਾਂ ਨੂੰ ਵੀ ਹੁਲਾਰਾ ਦੇਵੇਗੀ।

Leave a Reply

Your email address will not be published. Required fields are marked *

Related Posts